ਕੋਲੰਬੋ : ਸ੍ਰੀਲੰਕਾ ਸਰਕਾਰ ਨੇ ਚੀਨ ਦੀ ਮਦਦ ਨਾਲ ਬਣਨ ਵਾਲੇ ਖ਼ਾਹਿਸ਼ੀ ਪ੍ਰਾਜੈਕਟ ਕੋਲੰਬੋ ਪੋਰਟ ਸਿਟੀ ਦੀ ਸ਼ਨਿਚਰਵਾਰ ਨੂੰ ਸ਼ੁਰੂਆਤ ਕੀਤੀ। ਚੀਨ ਦੇ ਰਾਜਦੂਤ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ 269 ਹੈਕਟੇਅਰ ਵਿਚ ਬਣਨ ਵਾਲੇ ਇਸ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਨ ਦੀ ਗੱਲ ਕਹੀ।

ਸੂ ਕੀ ਕੌਮਾਂਤਰੀ ਅਦਾਲਤ 'ਚ ਪੇਸ਼ ਹੋਣ ਲਈ ਰਵਾਨਾ

ਯੰਗੂਨ : ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਕਤਲੇਆਮ ਦੇ ਮਾਮਲੇ ਵਿਚ ਆਪਣੇ ਦੇਸ਼ ਦਾ ਪੱਖ ਰੱਖਣ ਲਈ ਮਿਆਂਮਾਰ ਦੀ ਆਗੂ ਆਂਗ ਸਾਨ ਸੂ ਕੀ ਨੀਦਰਲੈਂਡ ਦੇ ਹੇਗ ਸ਼ਹਿਰ ਲਈ ਰਵਾਨਾ ਹੋ ਗਈ ਹੈ। ਹੇਗ ਸਥਿਤ ਕੌਮਾਂਤਰੀ ਅਦਾਲਤ ਵਿਚ ਮਿਆਂਮਾਰ ਖ਼ਿਲਾਫ਼ ਇਹ ਮਾਮਲਾ ਅਫਰੀਕੀ ਦੇਸ਼ ਗਾਂਬੀਆ ਨੇ ਦਾਇਰ ਕੀਤਾ ਹੈ। ਇਸ ਦੀ ਸੁਣਵਾਈ ਮੰਗਲਵਾਰ ਨੂੰ ਸ਼ੁਰੂ ਹੋਵੇਗੀ। ਐਤਵਾਰ ਨੂੰ ਵੱਡੀ ਗਿਣਤੀ ਵਿਚ ਲੋਕ ਸੂ ਕੀ ਨੂੰ ਵਿਦੇਸ਼ ਲਈ ਰਵਾਨਾ ਕਰਨ ਰਾਜਧਾਨੀ ਨੇ ਪਾਈ ਤਾਅ ਦੇ ਹਵਾਈ ਅੱਡੇ ਪੁੱਜੇ।

ਮਲੇਸ਼ੀਆ 'ਚ 27 ਸਾਲ ਪਿੱਛੋਂ ਸਾਹਮਣੇ ਆਇਆ ਪੋਲੀਓ ਕੇਸ

ਕੁਆਲਾਲੰਪੁਰ : ਮਲੇਸ਼ੀਆ ਵਿਚ ਤਿੰਨ ਮਹੀਨੇ ਦਾ ਬੱਚਾ ਪੋਲੀਓ ਤੋਂ ਪੀੜਤ ਮਿਲਿਆ ਹੈ। ਮਲੇਸ਼ੀਆ ਵਿਚ ਪੋਲੀਓ ਦਾ ਆਖਰੀ ਮਾਮਲਾ 1992 ਵਿਚ ਸਾਹਮਣੇ ਆਇਆ ਸੀ। ਇਸ ਪਿੱਛੋਂ ਚੱਲੇ ਟੀਕਾਕਰਨ ਮੁਹਿੰਮ ਦੀ ਬਦੌਲਤ ਮਲੇਸ਼ੀਆ ਨੂੰ ਸਾਲ 2000 ਵਿਚ ਪੋਲੀਓ ਮੁਕਤ ਐਲਾਨ ਦਿੱਤਾ ਗਿਆ ਸੀ। ਨਵੇਂ ਮਾਮਲੇ ਦੀ ਜਾਂਚ ਵਿਚ ਪਾਇਆ ਗਿਆ ਕਿ ਪੋਲੀਓ ਇਨਫੈਕਸ਼ਨ ਵਾਲੇ ਇਲਾਕੇ ਵਿਚ 23 ਬੱਚਿਆਂ ਨੂੰ ਪੋਲੀਓ ਦਾ ਟੀਕਾ ਨਹੀਂ ਲਗਾਇਆ ਗਿਆ ਸੀ।