ਆਈਏਐੱਨਐੱਸ : ਨਾਇਜੀਰੀਆ 'ਚ ਫ਼ੌਜ ਦੇ ਇਕ ਕੈਂਪ 'ਤੇ ਹੋਏ ਅੱਤਵਾਦੀ ਹਮਲੇ 'ਚ 71 ਫ਼ੌਜੀਆਂ ਦੀ ਮੌਤ ਹੋ ਗਈ ਹੈ। ਦੱਖਣੀ ਅਫ਼ਰੀਕਾ ਦੇ ਰੱਖਿਆ ਮੰਤਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਜਾਨਲੇਵਾ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਮਾਲੀ ਸਰਹੱਦ ਨੇੜੇ ਕੈਂਪ 'ਤੇ ਹਮਲਾ ਕਰ ਦਿੱਤਾ। ਸੈਕੰੜਿਆਂ ਗਿਣਤੀ 'ਚ ਆਏ ਅੱਤਵਾਦੀਆਂ ਨੇ ਇਸ ਹਮਲੇ 'ਚ ਤਿੰਨ ਘੰਟੇ ਤਕ ਗ਼ੋਲਾਬਾਰੀ ਕੀਤੀ। ਮੁਕਾਬਲੇ 'ਚ 57 ਅੱਤਵਾਦੀਆਂ ਦੇ ਮਰਨ ਦੀ ਸੂਚਨਾ ਮਿਲੀ ਹੈ।


ਹਾਲਾਂਕਿ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਇਲਾਕੇ 'ਚ ਆਈਐੱਸ ਤੇ ਬੋਕੋ ਹਰਮ ਵਰਗੇ ਅੱਤਵਾਦੀ ਸੰਗਠਨਾਂ ਦੁਆਰਾ ਸਰਗਰਮ ਹੈ। ਮੰਨਿਆ ਜਾ ਰਿਹਾ ਹੈ ਕਿ ਹਮਲਾਵਾਰ ਇਨ੍ਹਾਂ ਦੋ ਸੰਗਠਨਾਂ 'ਚੋਂ ਹੀ ਹੋਣਗੇ। ਹੁਣ ਤਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਇਹ ਹਮਲਾ ਨਾਇਜੀਰੀਆ ਸਰਕਾਰ ਦੀ ਉਸ ਅਪੀਲ ਦੇ ਬਾਅਦ ਹੋਇਆ ਜਿਸ 'ਚ ਉਸ ਸੂਬੇ 'ਚ ਲੱਗੀ ਐਮਰਜੇਂਸੀ ਨੂੰ ਤਿੰਨ ਮਹੀਨੇ ਤੋਂ ਜ਼ਿਆਦਾ ਵਧਾਉਣ ਦੀ ਗੱਲ ਕਹੀ ਸੀ। ਦੱਸ ਦਈਏ ਕਿ ਨਾਇਜੀਰੀਆ 'ਚ ਪਹਿਲੀ ਐਮਰਜੇਂਸੀ ਦੋ ਸਾਲ ਪਹਿਲਾਂ ਲੱਗੀ ਸੀ।

Posted By: Sarabjeet Kaur