ਪੀਟੀਆਈ, ਜੋਹਾਨਸਬਰਗ : ਮਹਾਤਮਾ ਗਾਂਧੀ ਦੇ ਪੜਪੋਤੇ ਸਤੀਸ਼ ਧੁਪੇਲਿਆ ਦੀ ਕੋਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਮੌਤ ਹੋ ਗਈ ਹੈ। 66 ਸਾਲਾਂ ਧੁਪੇਲਿਆ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿਚ ਰਹਿੰਦੇ ਸਨ। ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਜਨਮਦਿਨ ਸੀ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਸਬੰਧੀ ਮੁਸ਼ਕਲਾਂ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਸਤੀਸ਼ ਧੁਪੇਲਿਆ ਦੀ ਭੈਣ ਉਮਾ ਧੁਪੇਲਿਆ ਮੇਸਥਰੀ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ ਕੋਰੋਨਾ ਵਾਇਰਸ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਕਾਰਨ ਮੌਤ ਹੋਈ ਹੈ ਉਨ੍ਹਾਂ ਦਾ ਭਰ ਨਿਮੋਨੀਆ ਤੋਂ ਪੀੜਤ ਸਨ ਅਤੇ ਬੀਤੇ ਇਕ ਮਹੀਨੇ ਤੋਂ ਹਸਪਤਾਲ ਵਿਚ ਜ਼ੇਰੇ ਇਲਾਜ ਸਨ ।

ਉਮਾ ਧੁਪੇਲਿਆ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ, ‘ ਇਕ ਮਹੀਨੇ ਤੋਂ ਨਿਮੋਨੀਆ ਨਾਲ ਪੀੜਤ ਰਹਿਣ ਤੋਂ ਬਾਅਦ ਮੇਰੇ ਪਿਆਰੇ ਭਰਾ ਦੀ ਮੌਤ ਹੋ ਗਈ। ਹਸਪਤਾਲ ਵਿਚ ਜ਼ੇਰੇ ਇਲਾਜ ਉਹ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹੋ ਗਏ ਸਨ। ਉਮਾ ਤੋਂ ਇਲਾਵਾ ਸਤੀਸ਼ ਧੁਪੇਲਿਆ ਦੀ ਇਕ ਹੋਰ ਭੈਣ ਕੀਰਤੀ ਮੇਨਨ ਹਨ,ਜੋ ਜੋਹਨਸਬਰਗ ਵਿਚ ਰਹਿੰਦੇ ਹਨ। ਇਹ ਤਿੰਨੋਂ ਮਨੀਲਾਲ ਗਾਂਧੀ ਦੇ ਵੰਸ਼ਜ ਹਨ, ਜਿਨ੍ਹਾਂ ਨੂੰ ਮਹਾਤਮਾ ਗਾਂਧੀ ਆਪਣੇ ਕੰਮਾਂ ਨੂੰ ਪੂਰਾ ਕਰਨ ਲਈ ਦੱਖਣੀ ਅਫਰੀਕਾ ਛੱਡ ਕੇ ਭਾਰਤ ਪਰਤ ਆਏ ਸਨ।

ਸਤੀਸ਼ ਧੁਪੇਲਿਆ ਨੇ ਆਪਣਾ ਜ਼ਿਆਦਾ ਜੀਵਨ ਮੀਡੀਆ ਵਿਚ ਬਿਤਾਇਆ। ਉਨ੍ਹਾਂ ਦੀ ਇਕ ਵੀਡੀਓਗ੍ਰਾਫਰ ਅਤੇ ਫੋਟੋਗ੍ਰਾਫਰ ਦੇ ਰੂਪ ਵਿਚ ਪਛਾਣ ਸੀ। ਡਰਬਨ ਕੋਲ ਫਿਨਿਕਸ ਸੈਟਲਮੈਂਟ ਵਿਚ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੇ ਗਏ ਗਾਂਧੀ ਵਿਕਾਸ ਟਰੱਸਟ ਦੇ ਕੰਮ ਨੂੰ ਜਾਰੀ ਰੱਖਣ ਵਿਚ ਕਾਫੀ ਸਰਗਰਮ ਭੂਮਿਕਾ ਨਿਭਾਈ ਸੀ। ਉਹ ਸਾਰੇ ਭਾਈਚਾਰਿਆਂ ਦੇ ਲੋੜਵੰਦਾਂ ਦੀ ਮਦਦ ਲਈ ਮਸ਼ਹੂਰ ਸਨ ਅਤੇ ਕਈ ਸਮਾਜਕ ਕਲਿਆਣ ਸੰਗਠਨਾਂ ਵਿਚ ਵੀ ਸਰਗਰਮ ਸਨ।

Posted By: Tejinder Thind