ਡਾਕਾ, ਪੀਟੀਆਈ : ਬੰਗਲਾਦੇਸ਼ ਹੁਣ 30 ਮਈ ਤੋਂ ਬਾਅਦ ਲਾਕਡਾਊਨ ਨਹੀਂ ਵਧਾਏਗਾ ਪਰ ਲੋਕਾਂ ਨੂੰ ਸਖ਼ਤ ਨਿਯਮਾਂ ਦਾ ਪਾਲਣ ਕਰਦੇ ਹੋਏ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਮਿਲੇਗੀ। ਲੋਕ ਪ੍ਰਸ਼ਾਸਨ ਦੇ ਮੰਤਰੀ ਫਰਹਾਦ ਹੁਸੈਨ ਨੇ ਦੱਸਿਆ ਕਿ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਲਾਕਡਾਊਨ ਨੂੰ 30 ਮਈ ਤੋਂ ਬਾਅਦ ਲਾਗੂ ਨਹੀਂ ਕੀਤਾ ਜਾਵੇਗਾ ਪਰ ਨਾਗਰਿਕਾਂ ਨੂੰ 15 ਜੂਨ ਤਕ ਹੈਲਥ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਪਵੇਗਾ।

ਬੰਗਲਾਦੇਸ਼ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ 26 ਮਾਰਚ ਨੂੰ ਦੇਸ਼ ਭਰ 'ਚ ਬੰਦ ਲਾਗੂ ਕੀਤਾ ਗਿਆ ਸੀ। ਹੁਣ ਤਕ ਇੱਥੇ ਕੋਰੋਨਾ ਵਾਇਰਸ ਨਾਲ 522 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਭਾਵਿਤ ਹੋਏ ਲੋਕਾਂ ਦੀ ਗਿਣਤੀ 36,715 ਦਰਜ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਯਾਤਰੀ ਬੱਸਾਂ ਤੇ ਟ੍ਰੇਨਾਂ ਆਦਿ ਵਾਹਨਾਂ ਨੂੰ ਚੱਲਣ ਦੀ ਆਗਿਆ ਦੇਣ ਦੇ ਨਾਲ-ਨਾਲ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਲਾਣਾ ਕਰਨ ਲਈ ਯੋਜਨਾ ਬਣਾਈ ਗਈ ਹੈ। ਹੁਸੈਨ ਨੇ ਕਿਹਾ 'ਪ੍ਰਾਈਵੇਟ ਏਅਰਕ੍ਰੰਨ ਆਪਰੇਟਰ ਹੈਲਥ ਮੈਨੇਜਮੈਂਟ ਦੁਆਰਾ ਬਣਾਏ ਗਏ ਆਪਣੇ ਸਵੈ ਸੇਵਕ ਪ੍ਰਬੰਧਨ ਅਧੀਨ ਆਪਣੀਆਂ ਸੇਵਾਵਾਂ ਬਹਾਲ ਕਰੇ। ਉਨ੍ਹਾਂ ਕਿਹਾ ਕਿ ਜਨਤਕ ਸਮਾਗਮਾਂ 'ਚ ਨਿਯਮ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਦੰਡ ਦਿੱਤਾ ਜਾਵੇਗਾ। ਹੁਕਮਾਂ ਦੀ ਉਲੰਘਣਾ ਕਰਨਾ ਦੋਸ਼ੀ ਮੰਨਿਆ ਜਾਵੇਗਾ।

Posted By: Sarabjeet Kaur