ਏਜੰਸੀ, ਮੈਡ੍ਰਿਡ : 'ਇੰਟਰਨੈਸ਼ਨਲ ਯੂਨੀਅਨ ਫਾਰ ਕੰਨਜਵੈਸ਼ਨ ਆਫ ਨੇਚਰ ਨੇ ਹੋਂਦ ਦਾ ਸੰਕਟ ਝੱਲ ਰਹੇ ਪੌਦਿਆਂ ਅਤੇ ਜਾਨਵਰਾਂ ਦੀ ਲਿਸਟ ਵਿਚ 1840 ਨਵੀਂਆਂ ਪਰਜਾਤੀਆਂ ਨੂੰ ਵੀ ਜੋੜ ਦਿੱਤਾ ਹੈ। ਇਸ ਦੇ ਨਾਲ ਹੀ ਲਿਸਟ ਵਿਚ ਹੁਣ ਅਜਿਹੀਆਂ 30ਹਜ਼ਾਰ ਪਰਜਾਤੀਆਂ ਦਾ ਨਾਂ ਹੈ ਜੋ ਅਲੋਪ ਹੋਣ ਦੇ ਕੰਢੇ 'ਤੇ ਹੈ।

ਆਈਯੁਸੀਐਨ ਨੇ ਆਪਣੇ ਅਲੋਪ ਹੋ ਰਹੀਆਂ ਪਰਜਾਤੀਆਂ ਦੀ ਲਿਸਟ ਵਿਚ ਮੰਗਲਵਾਰ ਨੂੰ ਕਿਹਾ ਸੀ ਕਿ ਪਹਿਲਾਂ ਨਾਲੋਂ ਆਪਣੇ ਮੂਲ ਨਿਵਾਸ ਦੇ ਵਿਚ ਹੋਂਦ ਦਾ ਖ਼ਤਰਾ ਝੱਲ ਰਹੀਆਂ ਪੌਦਿਆਂ ਅਤੇ ਜਾਨਵਰਾਂ ਦੀਆਂ ਪਰਜਾਤੀਆਂ ਹੁਣ ਮਨੁੱਖ ਵੱਲੋਂ ਕੀਤੇ ਗਏ ਜਲਵਾਯੂ ਪਰਿਵਰਤਨ ਦਾ ਦਬਾਅ ਬਰਦਾਸ਼ਤ ਕਰਨ ਨੂੰ ਮਜਬੁਰ ਹੈ। ਆਈਯੁਸੀਐਨ ਦੇ ਕਾਰਜਕਾਰੀ ਡਾਇਰੈਕਟਰ ਗ੍ਰੇਥੇਲ ਏਗੁਇਲਰ ਨੇ ਕਿਹਾ, 'ਪਰਜਾਤੀਆਂ 'ਤੇ ਪਹਿਲਾਂ ਤੋਂ ਕਈ ਸੰਕਟਾਂ ਦੇ ਨਾਲ ਨਾਲ ਜਲਵਾਯੂ ਬਦਲਾਅ ਦਾ ਖ਼ਤਰਾ ਵੀ ਮੰਡਰਾਅ ਰਿਹਾ ਹੈ ਅਤੇ ਸਾਨੂੰ ਤਤਕਾਲ ਅਤੇ ਅਮਲੀ ਰੂਪ 'ਚ ਇਸ ਸਮੱਸਿਆ ਦਾ ਹੱਲ ਕੱਢਣਾ ਹੋਵੇਗਾ।' ਆਈਯੂਸੀਐਨ ਨੇ ਕਿਹਾ ਕਿ ਅਲੋਪ ਪਰਜਾਤੀਆਂ ਦੀ ਪਿਛਲੀ ਸਮੀਖਿਆ ਦੇ ਮੁਕਾਬਲੇ ਇਸ ਵਾਰ 73 ਪਰਜਾਤੀਆਂ ਦੀ ਗਿਣਤੀ ਵਿਚ ਜ਼ਿਕਰਯੋਗ ਕਮੀ ਆਈ ਹੈ।

Posted By: Tejinder Thind