ਪੈਰਿਸ, ਏਐੱਨਆਈ : ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਆਪਣੀ ਆਦਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਉਸ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਮੰਚ 'ਤੇ ਇਸ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਇਕ ਵਾਰ ਫਿਰ ਉਸ ਨੂੰ ਦੱਬ ਕੇ ਫਟਕਾਰ ਲਾਈ ਗਈ। ਇਹੀ ਨਹੀਂ ਪਾਕਿਸਤਾਨ ਨੇ ਇਸ ਦੌਰਾਨ ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਨੂੰ ਵੀ ਇੱਥੇ ਉਠਾਉਣ ਦੀ ਕੋਸ਼ਿਸ਼ ਕੀਤੀ। UNESCO ਦੇ 40ਵੇਂ ਜਨਰਲ ਕਾਨਫਰੰਸ 'ਚ ਪਾਕਿਸਤਾਨ ਵੱਲੋਂ ਉਠਾਏ ਗਏ ਦੋਵਾਂ ਮੁੱਦਿਆਂ 'ਤੇ ਭਾਰਤ ਨੇ ਖ਼ੂਬ ਖਰੀ ਖੋਟੀ ਸੁਣਾਈ। ਉਸ ਨੇ ਕਿਹਾ ਪਾਕਿਸਤਾਨ ਵੱਲੋਂ ਨਿਰਮਿਤ ਗਏ ਭਾਰਤ ਦੇ ਆਤਰਿੰਕ ਮਾਮਲਿਆਂ 'ਚ ਦਖ਼ਲਅੰਦਾਜ਼ੀ ਹੈ, ਜੋ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਇਕ ਭਾਰਤੀ ਅਧਿਕਾਰੀ ਨੇ ਇੱਥੇ 40ਵੇਂ ਯੂਨੇਸਕੋ ਸਮੇਲਨ - 'ਆਮ ਨੀਤੀ ਬਹਿਸ ਨੂੰ ਸੰਬੋਧਨ ਕਰਦਿਆਂ ਕਿਹਾ- 'ਸ੍ਰੀ ਮਾਨ ਜੀ, ਅਸੀਂ ਪਾਕਿਸਤਾਨ ਦੇ ਬੂਰੇ ਪ੍ਰਚਾਰ ਦਾ ਖੰਡਨ ਕਰਦੇ ਹਾਂ। ਪਾਕਿਸਤਾਨ ਆਪਣੇ ਵੱਲੋਂ ਝੂਠ ਬੋਲ ਕੇ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਭਾਰਤ ਦੇ ਸੁਪਰੀਮ ਕੋਰਟ ਵੱਲੋਂ ਅਯੁੱਧਿਆ ਮਾਮਲੇ 'ਚ ਦਿੱਤੇ ਗਏ ਫੈਸਲੇ 'ਤੇ ਪਾਕਿਸਤਾਨ ਵੱਲੋਂ ਕੀਤੀ ਗਈ ਟਿੱਪਣੀਆਂ ਦੀ ਨਿੰਦਾ ਕਰਦੇ ਹਾਂ। ਇਹ ਪੂਰੀ ਤਰ੍ਹਾਂ ਨਾਲ ਭਾਰਤ ਦਾ ਆਤਰਿੰਕ ਮਾਮਲਾ ਹੈ ਤੇ ਪਾਕਿਸਤਾਨ ਨੂੰ ਇਸ 'ਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ ਹੈ।'

ਭਾਰਤ ਵੱਲੋਂ ਇਹ ਟਿੱਪਣੀ ਪਾਕਿਸਤਾਨ ਦੇ ਸਿੱਖਿਆ ਮੰਤਰੀ ਸ਼ਫਾਕਤ ਮਹਮੂਦ ਵੱਲੋਂ ਅਯੁੱਧਿਆ ਮਾਮਲੇ 'ਤੇ ਭਾਰਤ ਦੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਆਪਣੀ ਨਰਾਜ਼ਗੀ ਵਿਅਕਤ ਕਰਨ ਤੋਂ ਬਾਅਦ ਆਈ, ਜਿਸ 'ਚ ਉਨ੍ਹਾਂ ਕਿਹਾ ਕਿ ਇਹ ਫੈਸਲਾ ਯੂਨੇਸਕੋ ਧਾਰਮਿਕ ਆਜ਼ਾਦੀ ਦੇ ਮੁੱਲਾਂ ਦੇ ਅਨੁਸਾਰੀ ਨਹੀਂ ਸੀ।

Posted By: Amita Verma