ਕਾਬੁਲ, ਜੇਐਨਐਨ : ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਜਿਥੇ ਸਭ ਤੋਂ ਜ਼ਿਆਦਾ ਡਰ ਔਰਤਾਂ ਸਬੰਧੀ ਹੈ ਉਥੇ ਹੀ ਮਰਦ ਵੀ ਇਸ ਤੋਂ ਅਲੱਗ ਨਹੀਂ ਹਨ। ਔਰਤਾਂ ਲਈ ਜਿਥੇ ਤਾਲਿਬਾਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਬੁਰਕਾ ਜਾਂ ਹਿਜਾਬ ਵਿਚੋਂ ਕਿਸੇ ਇਕ ਦੀ ਚੋਣ ਕਰ ਸਕਦੀਆਂ ਹਨ। ਇਸਦੇ ਨਾਲ ਹੀ ਮਰਦਾਂ ਲਈ ਵੀ ਹੁਣ ਡ੍ਰੈੱਸ ਕੋਡ ਤਿਆਰ ਹੋ ਰਿਹਾ ਹੈ। ਪਰ ਤਾਲਿਬਾਨ ਦੀ ਜਿਸ ਤਰ੍ਹਾਂ ਪਹਿਲਾਂ ਹੀ ਹਕੂਮਤ ਰਹੀ ਹੈ ਤੇ ਜਿਵੇਂ ਦਾ ਉਨ੍ਹਾਂ ਦਾ ਸੁਭਾਅ ਰਿਹਾ ਹੈ ਉਸ ਨੂੰ ਦੇਖਦਿਆਂ ਡ੍ਰੈੱਸ ਕੋਡ ਕੱਟੜਤਾ ਦੀ ਹੀ ਚਾਦਰ ਲਏ ਹੋਏ ਹੋਵੇਗਾ। ਇਸ ਵਿਚ ਸਾਫ਼ ਹੈ ਕਿ ਅਫ਼ਗਾਨਿਸਤਾਨ 'ਚ ਹੁਣ ਪੱਛਮੀ ਦੇਸ਼ਾਂ ਦਾ ਫੈਸ਼ਨ ਚੱਲਣ ਵਾਲਾ ਨਹੀਂ ਹੈ।

ਇਸਦੀ ਇਕ ਝਲਕ ਉਸ ਸਮੇਂ ਦਿਖਾਈ ਦਿੱਤੀ ਜਦੋਂ ਤਾਲਿਬਾਨੀਆਂ ਨੇ ਕੁਝ ਨੌਜਵਾਨਾਂ ਨੂੰ ਫੜ ਕੇ ਉਨ੍ਹਾਂ ਦੀ ਜ਼ਬਰਦਸਤ ਕੁੱਟਮਾਰ ਕੀਤੀ। ਉਨ੍ਹਾਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਨ੍ਹਾਂ ਨੇ ਜੀਂਸ ਪਾਈ ਹੋਈ ਸੀ। ਅਸਲ ਵਿਚ ਕੁਝ ਨੌਜਵਾਨ ਕਾਬੁਲ 'ਚ ਇਕੱਠੇ ਘੁੰਮਣ ਲਈ ਨਿਕਲੇ ਸੀ। ਜੀਂਸ ਪਾਏ ਇਨ੍ਹਾਂ ਨੌਜਵਾਨਾਂ ਨੂੰ ਤਾਲਿਬਾਨ ਅੱਤਵਾਦੀਆਂ ਨੇ ਘੇਰ ਲਿਆ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਕੁਝ ਨੌਜਵਾਨ ਮੌਕਾ ਪਾ ਕੇ ਭੱਜਣ ਵਿਚ ਸਫ਼ਲ ਹੋ ਗਏ, ਜਦਕਿ ਕੁਝ ਅਜਿਹਾ ਨਹੀਂ ਕਰ ਸਕੇ।

ਤਾਲਿਬਾਨੀਆਂ ਨੇ ਉਨ੍ਹਾਂ ਨੂੰ ਜੀਂਸ ਪਾਉਣ ਕਾਰਨ ਬਹੁਤ ਮਾਰਿਆ। ਜ਼ਿਕਰਯੋਗ ਹੈ ਕਿ ਜੀਂ ਪੱਛਮੀ ਸੱਭਿਆਚਾਰ ਨੂੰ ਦਰਸਾਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੀਂਸ ਨਾਲ ਇਸਲਾਮ ਦਾ ਅਪਮਾਨ ਹੁੰਦਾ ਹੈ। ਤਾਲਿਬਾਨੀਆਂ ਦਾ ਸ਼ਿਕਾਰ ਬਣੇ ਇਨ੍ਹਾਂ ਨੌਜਵਾਨਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਜ਼ਾਹਰ ਕੀਤਾ।

ਤਾਲਿਬਾਨੀਆਂ ਦੇ ਆਉਂਦੇ ਹੀ ਸ਼ਹਿਰ ਜਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ। ਉਨ੍ਹਾਂ ਨੇ ਆਉਂਦੇ ਹੀ ਔਰਤਾਂ 'ਤੇ ਸਖ਼ਤੀ ਕਰ ਦਿੱਤੀ। ਉਥੇ ਲੱਗੇ ਔਰਤਾਂ ਦੇ ਸਾਰੇ ਪੋਸਟਰ ਆਦਿ ਪਾੜ ਦਿੱਤੇ ਗਏ। ਇਸ ਤੋਂ ਬਾਅਦ ਮਹਿਲਾ ਪੱਤਰਕਾਰ ਉਨ੍ਹਾਂ ਦੇ ਆਉਣ ਤੋਂ ਬਾਅਦ ਬੁਰਕੇ ਵਿਚ ਰਿਪੋਟਿੰਗ ਕਰਦੀ ਨਜ਼ਰ ਆਈ।

ਤਾਲਿਬਾਨ ਨੇ ਕਾਬੁਲ 'ਤੇ ਕਬਜ਼ੇ ਦੇ ਨਾਲ ਹੀ ਇਹ ਵੀ ਸਾਫ਼ ਕਰ ਦਿੱਤੀ ਸੀ ਉਹ ਅਫ਼ਗਾਨਿਸਤਾਨ 'ਚ ਇਸਲਾਮਿਕ ਕਾਨੂੰਨ ਲਾਗੂ ਕਰੇ। ਕਾਫੀ ਸੰਭਾਵਨਾ ਹੈ ਕਿ ਸਰਕਾਰ ਦੇ ਗਠਨ ਨਾਲ ਤਾਲਿਬਾਨ ਪਰੰਪਰਿਕ ਕੱਪੜਿਆਂ ਨੂੰ ਲੈ ਕੇ ਆਪਣਾ ਆਦੇਸ਼ ਲਾਗੂ ਕਰੇ।

ਔਰਤਾਂ ਨੇ ਨੇਲਪਾਲਿਸ਼ ਲਗਾਈ ਤਾਂ ਕੱਟ ਦਿੱਤੀਆਂ ਜਾਣਗੀਆਂ ਉਂਗਲੀਆਂ

ਕੰਧਾਰ ਦੇ ਤਾਲਿਬਾਨ ਨੇ ਸਾਰੀਆਂ ਔਰਤਾਂ ਲਈ ਇਕ ਫਤਵਾ ਜਾਰੀ ਕਰਦੇ ਹੋਏ ਔਰਤਾਂ ਦੇ ਨੇਲਪਾਲਿਸ਼ ਲਗਾਉਣ 'ਤੇ ਪਾਬੰਦੀ ਲਗਾਈ ਹੈ। ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸਦੀਆਂ ਉਂਗਲੀਆਂ ਕੱਟ ਦਿੱਤੀਆਂ ਜਾਣਗੀਆਂ। ਇਸ ਦੇ ਇਲਾਵਾ ਹਾਈ ਹੀਲ ਵਾਲੀ ਸੈਂਡਲ 'ਤੇ ਵੀ ਪਾਬੰਦੀ ਹੈ ਕਿਉਂਕਿ ਇਹ ਆਵਾਜ਼ ਕਰਦੀ ਹੈ, ਜੋ ਮਰਦਾਂ ਨੂੰ ਇਸ਼ਾਰਾ ਕਰਦੀ ਹੈ।

Posted By: Ramandeep Kaur