ਜੇਐੱਨਐੱਨ, ਟੋਕੀਓ : ਜਾਪਾਨ ਦੇ ਇਕ ਅਰਪਤੀ ਨੂੰ ਇਕ ਪ੍ਰੇਮਿਕਾ ਦੀ ਤਲਾਸ਼ ਹੈ ਜੋ ਉਸ ਦੇ ਨਾਲ ਚੰਦਰਮਾ ਦੀ ਯਾਤਰਾ 'ਤੇ ਉਡਾਨ ਭਰ ਸਕੇ। ਇਸ ਦੇ ਲਈ ਯੁਸਾਕੂ ਮੇਈਜ਼ਾਵਾ ਨੇ ਆਨਲਾਈਨ ਇਸ਼ਤਿਹਾਰ ਵੀ ਲਾਂਚ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਯੁਸਾਕੂ ਨਾਲ ਸਪੇਸਐਕਸ ਰਾਕੇਟ 'ਤੇ ਚੰਦਰਮਾ ਦੀ ਉਡਾਨ 'ਤੇ ਜਾਣ ਲਈ ਇਕ ਗਰਲਫਰੈਂਡ ਦੀ ਜ਼ਰੂਰਤ ਹੈ। ਯੁਸਾਕੂ ਨੇ ਹਾਲ ਹੀ 'ਚ ਇਕ ਜਾਪਾਨੀ ਅਦਾਕਾਰਾ ਨਾਲ ਆਪਣੇ ਬ੍ਰੇਕਅਪ ਦਾ ਐਲਾਨ ਕੀਤਾ ਸੀ।

ਇਸ ਇਸ਼ਤਿਹਾਰ 'ਚ ਉਨ੍ਹਾਂ ਕਿਹਾ ਕਿ 20 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੀਆਂ ਸਿੰਗਲ ਔਰਤਾਂ ਦੀਆਂ ਅਰਜ਼ੀਆਂ ਸਵੀਕਾਰ ਕਰ ਰਹੇ ਹਨ ਜੋ ਪੂਰੀ ਤਰ੍ਹਾਂ ਨਾਲ ਜ਼ਿੰਦਗੀ ਦਾ ਆਨੰਦ ਲੈਣਾ ਚਾਹੁੰਦੀਆਂ ਹਨ। ਇਸ ਲੰਬੀ ਮੈਚਮੇਕਿੰਗ ਐਕਸਰਸਾਈਜ਼ ਨੂੰ ਵੈੱਬ ਸਟ੍ਰੀਮਿੰਗ ਸੇਵਾ ਲਈ ਟੀਵੀ ਸ਼ੋਅ 'ਚ ਬਦਲਿਆ ਜਾ ਰਿਹਾ ਹੈ। ਅਰਬਪਤੀ ਯੁਸਾਕੂ ਨੇ ਕਿਹਾ ਕਿ ਉਹ ਮੱਧਮ ਉਮਰ 'ਚ ਇੱਕਲੇਪਣ ਕਾਰਨ ਇਸ ਆਇਡੀਆ ਲਈ ਤਿਆਰ ਹੋ ਗਿਆ। ਉਨ੍ਹਾਂ ਕਿਹਾ, 'ਮੈਂ ਅੱਜ ਤਕ ਉਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੀ ਜਿਵੇਂ ਦੀ ਚਾਹੁੰਦਾ ਸੀ। ਦੋ ਔਰਤਾਂ ਤੋਂ ਉਨ੍ਹਾਂ ਨੂੰ ਤਿੰਨ ਬੱਚੇ ਹਨ।'

ਯੁਸਾਕੂ ਦੀ ਪ੍ਰੇਮਿਕਾ ਬਣਨ ਲਈ ਤੇ ਚੰਦਰਮਾ 'ਤੇ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ 17 ਜਨਵਰੀ 2020 ਤਕ ਦੀ ਸਮੇਂ ਸੀਮਾ ਹੈ। ਉਹ ਮਾਰਚ ਦੇ ਅਖੀਰ ਤਕ ਡੇਟਸ 'ਤੇ ਜਾਣ ਤੋਂ ਬਾਅਦ ਅਖੀਰ 'ਚ ਚੋਣ ਕਰਨਗੇ ਕਿ ਉਹ ਆਪਣੇ ਨਾਲ ਕਿਸ ਔਰਤ ਨੂੰ ਚੰਦਰਮਾ 'ਤੇ ਲੈ ਜਾਣਗੇ। ਉਹ ਆਨਲਾਈਨ ਫੈਸ਼ਨ ਕੰਪਨੀ ਦੇ ਚੀਫ ਹਨ ਜਿਸ ਨੂੰ ਉਨ੍ਹਾਂ ਯਾਹੂ ਕੰਪਨੀ (Yahoo! Japan) ਨੂੰ ਪਿਛਲੇ ਸਾਲ ਵੇਚ ਦਿੱਤਾ ਸੀ। ਉਹ ਮਹਿੰਗੀਆਂ ਕਲਾਕ੍ਰਿਤੀਆਂ ਖਰੀਦਣ ਦੇ ਵੀ ਸ਼ੌਕੀਨ ਰਹੇ ਹਨ।

ਉਹ ਇਕ ਨਿੱਜੀ ਯਾਤਰੀ ਦੇ ਰੂਪ 'ਚ ਉੱਦਮੀ ਏਲੋਨ ਮਾਸਕ ਦੇ ਸਪੇਸ ਰਾਕੇਟ ਰਾਹੀਂ ਸਾਲ 2023 ਜਾਂ ਉਸ ਤੋਂ ਬਾਅਦ ਚੰਦਰਮਾ ਦੀ ਯਾਤਰਾ 'ਤੇ ਜਾਣਗੇ। ਯੁਸਾਕੂ ਆਪਣੇ ਨਾਲ ਕਰੀਬ ਅੱਧਾ ਦਰਜਨ ਕਲਾਕਾਰਾਂ ਨੂੰ ਵੀ ਇਸ ਟਰਿੱਪ 'ਤੇ ਲੈ ਜਾਣਗੇ ਜਿਸ ਵਿਚ ਉਹ ਚੰਦਰਮਾ ਦੀ ਸਤ੍ਹਾ 'ਤੇ ਉੱਤਰੇ ਬਿਨਾਂ ਉਸ ਦੇ ਆਸ-ਪਾਸ ਚੱਕਰ ਕੱਟਣਗੇ।

Posted By: Seema Anand