v> ਨਵੀਂ ਦਿੱਲੀ, ਬਿਜਨੈੱਸ ਡੈਸਕ : ਸਾਲ 2021 'ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਜਾਪਾਨ ਦਾ ਹੈ। ਸਾਲ 2021 ਲਈ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਰੈਂਕਿੰਗ ਜਾਰੀ ਹੋ ਗਈ ਹੈ। ਹੇਨਲੇ ਤੇ ਪਾਰਟਨਰ (Henley and partners) ਦਾ ਪਾਸਪੋਰਟ ਇੰਡੈਕਸ ਗਲੋਬਲ ਰੈਕਿੰਗ ਮੁਤਾਬਕ ਇਸ ਸਾਲ ਜਾਪਾਨ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ। ਜਾਪਾਨ ਤੋਂ ਬਾਅਦ ਦੂਜਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਸਿੰਗਾਪੁਰ ਦਾ ਹੈ। ਅਮਰੀਕਾ ਦਾ ਇਸ ਰੈਕਿੰਗ 'ਚ ਸੱਤਵਾਂ ਸਥਾਨ ਹੈ। ਦੂਜੇ ਪਾਸੇ ਭਾਰਤ 85ਵੇਂ ਸਥਾਨ 'ਤੇ ਹੈ। ਗੁਆਂਢੀ ਦੇਸ਼ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੋਂ ਦਾ ਪਾਸਪੋਰਟ ਰੈਕਿੰਗ 'ਚ ਹੇਠੋਂ ਚੌਥੇ ਸਥਾਨ 'ਤੇ ਹੈ।

Posted By: Ravneet Kaur