ਤੇਲ ਅਵੀਵ, ਏਜੰਸੀ : ਅਗਲੇ ਸਾਲ ਦੇ ਨੋਬਲ ਪੀਸ ਪ੍ਰਾਈਜ਼ (Nobel Prize 2021) ਲਈ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (Benjamin Netanyahu) ਤੇ ਆਬੂ ਧਾਬੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਜਾਇਦ ਅਲ ਨਾਹਯਾਨ (Mohammed bin Zayed Al Nahayn) ਦੀ ਉਮੀਦਵਾਰੀ ਦਰਜ ਕੀਤੀ ਗਈ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ ਦੁਵੱਲੇ ਸਬੰਧ ਸਥਾਪਿਤ ਕਰਨ ਦੇ ਉਦੇਸ਼ ਨਾਲ ਦੋਵਾਂ ਆਗੂਾਂ ਵੱਲੋਂ ਕੀਤੇ ਗਏ ਕੰਮਾਂ ਸਬੰਧੀ ਉਨ੍ਹਾਂ ਦਾ ਨਾਂ ਨੌਮੀਨੇਟ ਕੀਤਾ ਗਿਆ ਹੈ। ਸਪੂਤਨਿਕ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਦੇ ਦਫ਼ਤਰੇ ਦੇ ਹਵਾਲੇ ਤੋਂ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਬਿਆਨ ਅਨੁਸਾਰ, 'ਨੋਬਲ ਪ੍ਰਾਈਜ਼ ਜੇਤੂ ਲਾਰਡ ਡੇਵਿਡ ਟ੍ਰਿੰਬਲੇ ਨੇ ਅੱਜ ਆਬੂ ਧਾਬੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਜਾਯਦ ਦੇ ਨਾਲ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਆਹੂ ਦੀ ਉਮੀਦਵਾਰੀ ਦਰਜ ਕਰ ਦਿੱਤੀ ਹੈ।' ਸਪੂਤਨਿਕ ਮੁਤਾਬਿਕ ਟ੍ਰਿੰਬਲੇ ਉੱਤਰੀ ਆਇਰਲੈਂਡ ਦੇ ਮੰਤਰੀ ਹਨ ਜਿਨ੍ਹਾਂ ਨੇ ਦੇਸ਼ ਵਿਚ ਸੰਘਰਸ਼ਾਂ ਦਾ ਸ਼ਾਂਤੀਪੂਰਨ ਹੱਲ ਕੱਢਣ ਲਈ ਕੀਤੇ ਗਏ ਯਤਨਾਂ ਲਈ 1998 'ਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਸ ਕੌਮਾਂਤਰੀ ਪੁਰਸਕਾਰ ਲਈ ਹੋਰ ਉਮੀਦਵਾਰਾਂ ਨੂੰ ਚੁਣਨ ਲਈ ਖ਼ਾਸ ਅਧਿਕਾਰ ਪ੍ਰਾਪਤ ਹੈ।

ਨੋਬਲ ਪ੍ਰਾਈਜ਼ ਕਮੇਟੀ ਨੇਤਨਯਾਹੂ ਤੇ ਅਲ ਨਹਯਾਨ ਦੀ ਉਮੀਦਵਾਰੀ ਦੀ ਸਮੀਖਿਆ ਕਰੇਗੀ। ਦੱਸ ਦੇਈਏ ਕਿ 15 ਸਤੰਬਰ ਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੰਜ਼ਰਾਈਲ, ਬਹਿਰੀਨ ਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਸ਼ਾਂਤੀ ਸਮਝੌਤੇ ਦੀ ਨੀਂਹ ਰੱਖਣ ਲਈ ਵ੍ਹਾਈਟ ਹਾਊਸ 'ਚ ਇਕ ਦਸਤਖ਼ਤ ਸਮਾਗਮ ਦੀ ਨੁਮਾਇੰਦਗੀ ਕੀਤੀ ਸੀ। ਦੋ ਖਾੜੀ ਦੇਸ਼ਾਂ, ਬਹਿਰੀਨ ਤੇ ਯੂਏਈ ਵੱਲੋਂ ਹਸਤਾਖ਼ਰ ਕੀਤੇ ਗਏ ਅਬਰਾਹਮ ਸਮਝੌਤੇ (Abraham Accord) ਅਨੁਸਾਰ, ਹੁਣ ਉਹ ਇਜ਼ਰਾਈਲ ਦੇ ਨਾਲ ਪੂਰਨ ਸਬੰਧ ਰੱਖਣ ਵਾਲੇ ਅਰਬ ਰਾਸ਼ਟਰ ਹਨ। ਇਸ ਤੋਂ ਪਹਿਲਾਂ ਮਿਸਰ ਤੇ ਜਾਰਡਨ ਹੀ ਇਸ ਲਿਸਟ ਵਿਚ ਸਨ।

Posted By: Seema Anand