ਏਜੰਸੀ, ਯਰੂਸ਼ਲਮ : ਇਜ਼ਰਾਈਲ ਨੇ ਸ਼ਨੀਵਾਰ ਦੇਰ ਰਾਤ ਗਾਜਾ ਪੱਟੀ ਵਿਚ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹਮਾਸ ਦੇ ਕਈ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਇਜ਼ਰਾਈਲ ਸੈਨਾ ਨੇ ਇਹ ਕਦਮ ਅਜਿਹੇ ਵੇਲੇ ਚੁੱਕਿਆ ਜਦੋਂ ਫਿਲੀਸਤੀਨ ਵੱਲੋਂ ਇਜ਼ਰਾਈਲ ਸਰਹੱਦ 'ਤੇ ਬਾਰੂਦ ਦੇ ਭਰੇ ਗੁਬਾਰਿਆਂ ਨੂੰ ਲਾਂਚ ਕੀਤਾ ਗਿਆ ਸੀ। ਇਜ਼ਾਰਾਈਲ ਸੈਨਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕੁਝ ਸਮਾਂ ਪਹਿਲਾਂ ਲੜਾਕੂ ਜਹਾਜ਼ਾਂ ਨੇ ਦੱਖਣੀ ਗਾਜਾ ਪੱਟੀ ਵਿਚ ਹਮਾਸ ਅੱਤਵਾਦੀ ਸੰਗਠਨ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਇਜ਼ਰਾਈਲੀ ਸੈਨਾ ਨੇ ਹਮਾਸ ਦੀ ਇਕ ਆਰਮੀ ਫੈਕਟਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕੀਤਾ ਸੀ। ਇਸ ਦੌਰਾਨ ਇਜ਼ਰਾਈਲ ਸੈਨਾ ਨੇ ਕਿਹਾ ਕਿ ਪਿਛਲੇ ਮੰਗਲਵਾਰ ਨੂੰ ਸੈਨਿਕਾਂ ਨੇ ਗਾਜਾ ਤੋਂ ਇਜ਼ਾਰਾਈਲ ਵਿਚ ਦਾਖਲ ਹੋਣ ਵਾਲੇ ਤਿੰਨ ਫਿਲਿਸਤੀਨੀਆਂ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ ਸੀ। ਫਿਲਿਸਤੀਨੀਆਂ ਨੇ ਇਜ਼ਰਾਈਲੀ ਸੈਨਿਕਾਂ 'ਤੇ ਇਕ ਧਮਾਕੇਦਾਰ ਉਪਕਰਣ ਸੁੱਟਿਆ ਸੀ। ਇਸ ਦੇ ਜਵਾਬ ਵਿਚ ਸੈਨਾ ਨੇ ਇਹ ਕਾਰਵਾਈ ਕੀਤੀ।

Posted By: Tejinder Thind