ਜੇਐੱਨਐੱਨ, ਪੀਟੀਆਈ : ਵਿਸ਼ਵ ਦੇ ਹੋਰ ਦੇਸ਼ਾਂ 'ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਇਜਰਾਇਲ ਪੂਰੀ ਤਰ੍ਹਾਂ ਨਾਲ ਅਲਰਟ ਹੈ। ਇਜਰਾਇਲ ਨੇ ਚਾਰ ਹੋਰ ਦੇਸ਼ਾਂ ਦੀਆਂ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਹੈ। ਸਿਹਤ ਤੇ ਆਵਾਜਾਈ ਮੰਤਰਾਲੇ ਨੇ ਇਕ ਸੰਯੁਕਤ ਬਿਆਨ 'ਚ ਕਿਹਾ ਕਿ ਇਜਰਾਇਲ ਨੇ ਆਪਣੇ ਨਾਗਰਿਕਾਂ ਨੂੰ ਬ੍ਰਿਟੇਨ, ਜਾਰਜੀਆ, ਸਾਈਪ੍ਰਸ ਤੇ ਤੁਰਕੀ ਦੀ ਯਾਤਰਾ 'ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਚਾਰ ਦੇਸ਼ਾਂ 'ਚ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦੇਖਿਆ ਗਿਆ ਹੈ। ਇਸ ਦੇ ਚੱਲਦਿਆਂ ਇਜਰਾਇਲ ਨੇ ਇਹ ਫ਼ੈਸਲਾ ਕੀਤਾ ਹੈ।

ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਿਕ ਇਨ੍ਹਾਂ ਚਾਰ ਦੇਸ਼ਾਂ ਦੀਆਂ ਯਾਤਰਾ 'ਤੇ ਪਾਬੰਦੀ ਸ਼ੁੱਕਰਵਾਰ ਤੋਂ ਲਾਗੂ ਹੋ ਗਈ ਹੈ। ਇਜਰਾਇਲ ਨੇ ਪਹਿਲਾਂ ਹੀ ਆਪਣੇ ਨਾਗਰਿਕਾਂ 'ਤੇ ਸਥਾਈ ਨਿਵਾਸੀਆਂ ਨੂੰ ਅਰਜੇਟੀਨਾ, ਬ੍ਰਾਜੀਲ, ਦੱਖਣੀ ਅਫਰੀਕਾ, ਭਾਰਤ, ਮੈਕਸੀਕੋ, ਰੂਸ, ਬੇਲਾਰੂਸ, ਉਜਬੇਕਿਸਤਾਨ, ਸਪੇਨ ਤੇ ਕਿਗਿਰਸਤਾਨ ਦੀ ਯਾਤਰਾ ਕਰਨ 'ਤੇ ਪਾਬੰਦੀ ਲਾਈ ਹੋਈ ਹੈ। ਇਜਰਾਇਲੀ ਨਾਗਰਿਕ ਤੇ ਸਥਾਈ ਨਿਵਾਸੀ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਕ ਅਪਵਾਦ ਕਮੇਟੀ ਤੋਂ ਇਜਾਜ਼ਤ ਪ੍ਰਾਪਤ ਕਰਨੀ ਹੋਵੇਗੀ। ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਲਾਇਆ ਹੋਵੇ। ਉਨ੍ਹਾਂ ਨੂੰ ਸੱਤ ਦਿਨਾਂ ਦੇ ਕੁਆਰੰਟਾਈਨ ਨਾਲ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਦੱਸ ਦੇਈਏ ਕਿ ਵਿਦੇਸ਼ੀ ਹਵਾਈ ਯਾਤਰੀਆਂ ਨੂੰ ਲੈ ਕੇ ਇਜਰਾਇਲ ਨੇ ਹੋਰ 18 ਦੇਸ਼ਾਂ ਲਈ ਇਕ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ, ਜਿਸ 'ਚ ਯਾਤਰੀਆਂ ਦਾ ਆਉਣਾ-ਜਾਣ ਤੇ ਉਨ੍ਹਾਂ ਨੂੰ ਕੁਆਰੰਟਾਈਨ ਦੀ ਪ੍ਰਕਿਰਿਆ ਤੋਂ ਹੋ ਕੇ ਲੰਘਣਾ ਪਵੇਗਾ।

Posted By: Amita Verma