ਸਾਊਦੀ ਅਰਬ, ਏਜੰਸੀਆਂ : ਸ਼ਨੀਵਾਰ ਤੋਂ ਸਾਊਦੀ ਅਰਬ ਇਕ ਹੋਰ ਡਾਊਨਸਾਈਜ਼ਡ ਹਜ ਦੀ ਮੇਜਬਾਨੀ ਕਰੇਗਾ ਜਿਸ ’ਚ ਸਾਮਲ ਹੋਣ ਲਈ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਕਰਵਾਉਣ ਵਾਲੇ ਨਿਵਾਸੀਆਂ ਨੂੰ ਪੂਰੀ ਤਰ੍ਹਾਂ ਨਾਲ ਆਗਿਆ ਹੋਵੇਗੀ। ਉੱਥੇ ਹੀ ਵਿਦੇਸ਼ੀ ਮੁਸਲਿਮ ਤੀਰਥ ਯਾਤਰੀਆਂ ਨੂੰ ਦੂਜੇ ਸਾਲ ਲਈ ਰੋਕ ਦਿੱਤਾ ਜਾਵੇਗਾ।

ਦੱਸਣਯੋਗ ਹੈ ਕਿ ਇਸ ਤਰ੍ਹਾਂ ਕਰ ਕੇ ਦੇਸ਼ ਪਿਛਲੇ ਸਾਲ ਦੀ ਸਫ਼ਲਤਾ ਨੂੰ ਦੁਹਰਾਉਣਾ ਚਾਹੁੰਦਾ ਹੈ ਜਿਸ ਦੇ ਤਹਿਤ ਪਿਛਲੇ ਸਾਲ ਪੰਜ ਦਿਨਾਂ ਦੀਆਂ ਮੁਸਲਿਮ ਰਸਮਾਂ ਦੌਰਾਨ ਵਾਇਰਸ ਦਾ ਕੋਈ ਪ੍ਰਕੋਪ ਨਹੀਂ ਦੇਖਿਆ ਗਿਆ ਸੀ।


ਹਜ ’ਚ ਸ਼ਾਮਲ ਲੋਕ


ਇਸਲਾਮ ਦਾ ਇਕ ਮੁੱਖ ਥੰਮ ਜੋ ਆਪਣੇ ਜੀਵਨਕਾਲ ’ਚ ਘੱਟ ਤੋਂ ਘੱਟ ਇਕ ਵਾਰ ਸਾਰੇ ਮੁਸਲਮਾਨਾਂ ਲਈ ਜ਼ਰੂਰੀ ਹੈ। ਸਾਊਦੀ ਅਰਬ ’ਚ ਇਸ ਸਾਲ ਹਜ ’ਚ ਸਾਊਦੀ ਅਰਬ ਦੇ 60,000 ਨਿਵਾਸੀਆਂ ਨੂੰ ਹਿੱਸਾ ਲੈਣ ਦੀ ਆਗਿਆ ਦਿੱਤੀ ਗਈ ਹੈ। ਜੋ ਬੀਤੇ ਸਾਲ 2020 ’ਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦੇ ਕਾਫੀ ਵਧ ਹੈ ਪਰ ਜੇ ਆਮ ਸਮੇਂ ਦੀ ਗੱਲ ਜਾਵੇ ਤਾਂ ਇਹ ਗਿਣਤੀ ਬਹੁਤ ਘੱਟ ਹੈ। ਸਾਲ 2019 ਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਲਗਪਗ 2.5 ਮਿਲੀਅਨ ਮੁਸਲਮਾਨਾਂ ਨੇ ਸਾਲਾਨਾ ਹਜ ’ਚ ਹਿੱਸਾ ਲਿਆ ਸੀ। ਫਿਲਹਾਲ 2021 ਦੀ ਯਾਤਰਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਹੀ ਸ਼ਨੀਵਾਰ ਨੂੰ ਲੋਕ ਪਹੁੰਚਣੇ ਸ਼ੁਰੂ ਹੋ ਜਾਣਗੇ।


ਦੱਸਣਯੋਗ ਹੈ ਕਿ ਅਧਿਕਾਰੀਆਂ ਨੇ ਕਾਬਾ ਦੇ ਚਾਰੇ ਪਾਸੇ ਬਣੀ ਮੱਕਾ ਦੀ ਗਰੈਂਡ ਮਸਜਿਦ ’ਚ ਜ਼ਮਜ਼ਮ ਝਰਨੇ ਤੋਂ ਪਵਿੱਤਰ ਪਾਣੀ ਦੀਆਂ ਬੋਤਲਾਂ ਕੱਢਣ ਲਈ ਬਲੈਕ ਐਂਡ ਵ੍ਹਾਈਟ ਰੋਬੋਟ ਤਾਇਨਾਤ ਕੀਤੇ ਹਨ, ਜਿਸ ਲਈ ਦੁਨੀਆ ਭਰ ਤੋਂ ਮੁਸਲਮਾਨ ਪ੍ਰਾਰਥਨਾ ਕਰਦੇ ਹਨ।


Posted By: Rajnish Kaur