ਕਾਠਮੰਡੂ, ਆਈਏਐੱਨਐੱਸ : ਨੇਪਾਲ ’ਚ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀਆਂ ਦਿੱਕਤਾਂ ਘੱਟ ਨਹੀਂ ਹੋ ਰਹੀਆਂ। ਘੱਟ ਗਿਣਤੀ ’ਚ ਚੱਲ ਰਹੀ ਸਰਕਾਰ ਦੇ ਭਰੋਸੇ ਦਾ ਵੋਟ ਹਾਸਿਲ ਕਰਨ ’ਚ ਕੋਰੋਨਾ ਨੇ ਵੀ ਦਿੱਕਤਾਂ ਵਧਾ ਦਿੱਤੀਆਂ ਹਨ। ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਸਰਕਾਰ ਦੇ ਚਾਰ ਮੰਤਰੀਆਂ ਸਮੇਤ 26 ਸੰਸਦ ਮੈਂਬਰ ਕੋਰੋਨਾ ਇਨਫੈਕਟਿਡ ਹੋ ਗਏ ਹਨ।

ਭਰੋਸੇ ਦਾ ਵੋਟ ਹਾਸਿਲ ਕਰਨ ਲਈ 10 ਮਈ ਸੋਮਵਾਰ ਦਾ ਦਿਨ ਨਿਯਤ ਕੀਤਾ ਗਿਆ ਹੈ। ਵਿਸ਼ੇਸ਼ ਸੈਸ਼ਨ ਦੀਆਂ ਤਿਆਰੀਆਂ ਦੌਰਾਨ ਸੰਸਦ ਮੈਂਬਰਾਂ ਦਾ ਪੀਸੀਆਰ ਟੈਸਟ ਕਰਵਾਇਆ ਜਾ ਰਿਹਾ ਹੈ। ਵੱਡੀ ਗਿਣਤੀ ’ਚ ਸੰਸਦ ਮੈਂਬਰਾਂ ਦੇ ਇਨਫੈਕਟਿਡ ਹੋਣ ਦੀ ਜਾਣਕਾਰੀ ਸੰਸਦ ਦੇ ਸਕੱਤਰ ਗੋਪਾਲ ਨਾਥ ਯੋਗੀ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੰਸਦ ਮੈਂਬਰਾਂ ਦੀ ਵੋਟਿੰਗ ਦੀ ਵਿਵਸਥਾ ਦਾ ਫ਼ੈਸਲਾ ਸਪੀਕਰ ਦੁਆਰਾ ਕੀਤਾ ਜਾਵੇਗਾ।

ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਦੀ ਅਗਵਾਈ ’ਚ ਕੰਮ ਕਰ ਰਹੀ ਸਰਕਾਰ ਦੇ ਭਰੋਸੇਦਾਰ ਵੋਟ ਹਾਸਿਲ ਕਰਨ ਲਈ ਰਾਸ਼ਟਰਪਤੀ ਨੇ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਹੁਣ ਤਕ ਇਸ ਸਰਕਾਰ ’ਚ ਸ਼ਾਮਲ Communist Party of Nepal ਨੇ ਆਪਣਾ ਸਮਰਥਨ ਵਾਪਸ ਲੈ ਲਿਆ ਹੈ।

ਮੌਜੂਦਾ ਸਮੇਂ ’ਚ ਨੇਪਾਲ ਦੇ ਹੇਠਲੇ ਸਦਨ ’ਚ 271 ਮੈਂਬਰਾਂ ਨੂੰ ਭਰੋਸੇ ਦਾ ਵੋਟ ’ਚ ਹਿੱਸਾ ਲੈਣਾ ਹੈ। ਪ੍ਰਧਾਨ ਮੰਤਰੀ ਓਲੀ ਨੂੰ ਆਪਣੀ ਸਰਕਾਰ ਬਚਾਉਣ ਲਈ 136 ਵੋਟਾਂ ਦੀ ਜ਼ਰੂਰਤ ਹੋਵੇਗੀ। ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਸਮੇਤ ਕਈ ਦੇਸ਼ਾਂ ਤੋਂ ਮਦਦ ਦੀ ਅਪੀਲ ਕੀਤੀ ਹੈ।

Posted By: Rajnish Kaur