ਏਐੱਨਆਈ : ਅਮਰੀਕੀ ਦਵਾਈ ਕੰਪਨੀ ਮਾਡਰਨਾ ਦੇ ਸੀਈਓ ਸਟੀਫੇਨ ਬੈਨਸਲ (CEO Stephen Bansell) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਸਾਹਮਣੇ ਆਉਣ ਵਾਲੇ ਨਵੇਂ ਵੇਰੀਐਂਟ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵੈਕਸੀਨ ਦੀ ਤੀਜੀ ਭਾਵ ਬੂਸਟਰ ਡੋਜ਼ ਲਗਾਉਣਾ ਬਿਹਤਰ ਤਰੀਕਾ ਹੈ। ਮਾਡਰਨਾ ਨੇ ਵੀ ਕੋਰੋਨਾ ਵਾਇਰਸ ਖ਼ਿਲਾਫ਼ ਵੈਕਸੀਨ ਵਿਕਸਿਤ ਕੀਤੀ ਹੈ, ਜਿਸ ਦਾ ਅਮਰੀਕਾ ’ਚ ਟੀਕਾਕਰਨ ਮੁਹਿੰਮ ’ਚ ਇਸਤੇਮਾਲ ਕੀਤਾ ਜਾ ਰਿਹਾ ਹੈ।


ਫਰਾਂਸ ਦੇ ਇਕ ਸਮਾਚਾਰ ਪੱਤਰ ਨਾਲ ਗੱਲਬਾਤ ਦੌਰਾਨ ਬੈਨਸਲ ਨੇ ਕਿਹਾ, ‘ਅਸੀਂ ਮੰਨਦੇ ਹਾਂ ਕਿ ਸਾਡੀ ਵੈਕਸੀਨ ਕਾਫੀ ਪ੍ਰਭਾਵੀ ਹੈ, ਸਿਵਾਏ ਇਸ ਦੇ ਕਿ ਨਵੇਂ ਵੇਰੀਐਂਟ ਦੇ ਆਉਣ ਨਾਲ ਖ਼ਤਰੇ ਦਾ ਪੱਧਰ ਵਧ ਜਾਂਦਾ ਹੈ। ਇਸ ਲਈ ਸਾਨੂੰ ਇਸ ਗਰਮੀ ਤੋਂ ਪਹਿਲਾਂ ਸਾਰੇ ਉਨ੍ਹਾਂ ਲੋਕਾਂ ਨੂੰ ਵੈਕਸੀਨ ਦੀ ਤੀਜੀ ਡੋਜ਼ ਦੇਣੀ ਚਾਹੀਦੀ ਹੈ ਜੋ ਜ਼ਿਆਦਾ ਖ਼ਤਰੇ ’ਚ ਹਨ, ਖ਼ਾਸ ਕਰ ਕੇ ਨਰਸਿੰਗ ਹੋਮ ’ਚ ਰਹਿਣ ਵਾਲੇ, ਜਿਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ’ਚ ਵੈਕਸੀਨ ਲਗਾਈ ਸੀ।’ ਇਸ ਤੋਂ ਇਵਾਲਾ ਸਾਰੇ ਨੌਜਵਾਨਾਂ ਤੇ ਕਿਸ਼ੋਰਾਂ ਨੂੰ ਬੂਸਟਰ ਡੋਜ਼ ਲਗਵਾਉਣੀ ਚਾਹੀਦੀ ਹੈ।

ਬੈਨਸਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਟੀਕਾਕਰਨ ’ਚ ਦੋ ਜਾਂ ਤਿੰਨ ਮਹੀਨੇ ਦੀ ਦੇਰੀ ਨਾਲ ਹਸਪਤਾਲ ’ਚ ਭਰਤੀ ਹੋਣ ਤੇ ਮਿ੍ਰਤਕਾਂ ਦੀ ਗਿਣਤੀ ’ਚ ਵਧ ਹੋ ਸਕਦੀ ਹੈ, ਜੋ ਫਰਾਂਸ ’ਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੋਡਰਨਾ ਫਿਲਹਾਲ ਵੱਖ-ਵੱਖ ਤਿੰਨ ਬੂਸਟਰ ਡੋਜ਼ ਦਾ ਪ੍ਰੀਖਣ ਕਰ ਰਹੀ ਹੈ। ਪਹਿਲਾਂ ਵੁਹਾਨ ਵੇਰੀਐਂਟ ਖ਼ਿਲਾਫ਼ ਹੈ, ਦੂਜਾ ਦੱਖਣੀ ਅਫਰੀਕੀ ਵੇਰੀਐਂਟ ਤੇ ਤੀਜੀ ਦੋਵਾਂ ਦਾ ਮੇਲ ਹੈ। ਇਨ੍ਹਾਂ ਤਿੰਨ ਬੂਸਟਰ ਡੋਜ਼ ਦੀ ਪ੍ਰਭਾਵਸ਼ੀਲਤਾ ਨੂੰ ਬਾਅਦ ’ਚ ਵਿਸ਼ਵ ਸਿਹਤ ਸੰਗਠਨ ਦੁਆਰਾ ਸਭ ਤੋਂ ਖ਼ਤਰਨਾਕ ਮੰਨੇ ਜਾਣ ਵਾਲੇ ਚਾਰ ਤਰੀਕਿਆਂ ਨਾਲ ਮਾਪਿਆ ਜਾਵੇਗਾ।


ਕੰਪਨੀ ਦਾ ਟੀਚਾ ਹੈ ਕਿ ਸਤੰਬਰ ਤਕ ਏਜੰਸੀਆਂ ਨੂੰ ਬੂਸਟਰ ਡੋਜ਼ ਲਈ ਮਨਜੂਰੀ ਪ੍ਰਾਪਤ ਹੋ ਜਾਵੇਗੀ। ਇਸ ਲਈ ਕੰਪਨੀ ਜੂਨ ਦੀ ਸ਼ੁਰੂਆਤ ’ਚ ਲੋਕਾਂ ’ਤੇ ਅਧਿਐਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਮਾਡਰਨਾ ਵੈਕਸੀਨ 28 ਮਈ ਤੋਂ AstraZeneca ਤੇ Johnson and Johnson ਦੀ ਵੈਕਸੀਨ ਦੀ ਤਰ੍ਹਾਂ French Pharmacies ਤੇ General practitioners ਦੇ ਦਫ਼ਤਰਾਂ ’ਚ ਮਿਲਣੀ ਸ਼ੁਰੂ ਹੋ ਜਾਵੇਗੀ। Pharmacies ਨੂੰ ਹਫ਼ਤਾਵਾਰ ਰੂਪ ਨਾਲ ਵੈਕਸੀਨ ਦੀ ਲਗਪਗ 300,000 ਖੁਰਾਕ ਉਪਲਬਧ ਕਰਵਾਈ ਜਾਵੇਗੀ।

Posted By: Rajnish Kaur