ਤਹਿਰਾਨ, ਏਜੰਸੀ : ਈਰਾਨ ’ਚ ਇਨਫੈਕਸ਼ਨ ਦੀ ਪੰਜਵੀਂ ਤੇ ਹੁਣ ਤਕ ਦੀ ਸਭ ਤੋਂ ਵੱਡੀ ਲਹਿਰ ਨੇ ਪੂਰੇ ਦੇਸ਼ ’ਚ ਤਬਾਹੀ ਮਚਾ ਦਿੱਤਾ ਹੈ। ਦੇਸ਼ ’ਚ ਵੈਕਸੀਨ ਦੀ ਵੀ ਭਾਰੀ ਕਮੀ ਦੇ ਚੱਲਦੇ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਵਧ ਗਿਆ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਈਰਾਨ ਦੇ ਸਾਰੇ ਹਸਪਤਾਲ ਭਰ ਗਏ ਹਨ। ਹਾਲਾਤ ਇੱਥੇ ਤਕ ਪੈਦਾ ਹੋ ਗਏ ਹਨ ਕਿ ਹਸਪਤਾਲ ਦੀ ਫਰਸ਼ ਤੇ ਪਾਰਕਿੰਗ ’ਚ ਵੀ ਮਰੀਜ਼ਾਂ ਦਾ ਇਲਾਜ ਕਰਨਾ ਪੈ ਰਿਹਾ ਹੈ। ਬੈੱਡਾਂ ਦੀ ਕਮੀ ਦੇ ਚੱਲਦੇ ਹਸਪਤਾਲ ਦੇ ਬਾਹਰ ਨਿੱਜੀ ਵਾਹਨ ਖੜ੍ਹੇ ਕਰ ਕੇ ਰਿਸ਼ਤੇਦਾਰ ਆਪਣੇ ਮਰੀਜ਼ਾਂ ਦਾ ਇਲਾਜ ਕਰਵਾ ਰਹੇ ਹਨ। ਦੇਸ਼ ’ਚ ਆਕਸੀਜਨ ਦੀ ਭਾਰੀ ਕਮੀ ਕਾਰਨ ਸਥਿਤੀ ਬਿਮਾਰੀ ਹੋਰ ਵੀ ਗੰਭੀਰ ਹੋ ਗਈ ਹੈ।

ਦੇਸ਼ ’ਚ ਇਕ ਹਫ਼ਤੇ ਦਾ ਲਾਕਡਾਊਨ

ਈਰਾਨ ’ਚ ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ’ਚ ਇਕ ਹਫਤੇ ਦਾ ਲਾਕਡਾਊਨ ਲੱਗਾ ਦਿੱਤਾ ਗਿਆ ਹੈ। ਈਰਾਨ ’ਚ ਇਕ ਦਿਨ ’ਚ ਮਿਲਣ ਵਾਲੇ ਨਵੇਂ ਮਰੀਜ਼ਾਂ ਦਾ ਅੰਕੜਾ 40 ਹਜ਼ਾਰ ਦੇ ਪਾਰ ਜਾ ਚੁੱਕਾ ਹੈ। ਇਕ ਦਿਨ ’ਚ ਰਿਕਾਰਡ 600 ਮੌਤਾਂ ਹੋ ਰਹੀਆਂ ਹਨ। ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ 8.30 ਕਰੋੜ ਦੀ ਆਬਾਦੀ ਵਾਲੇ ਈਰਾਨ ’ਚ ਕੋਰੋਨਾ ਨਾਲ ਹਰ ਦੋ ਮਿੰਟ ’ਚ ਇਕ ਮੌਤ ਹੋ ਰਹੀ ਹੈ। ਡਾਕਟਰ, ਨਰਸ ਤੇ ਹੋਰ ਮੈਡੀਕਲ ਸਟਾਫ ਹੁਣ ਤਕ ਦੇ ਸਭ ਤੋਂ ਬੁਰੇ ਦੌਰ ਤੋਂ ਗੁਜ਼ਰ ਰਹੇ ਹਨ।

ਈਰਾਨ ’ਚ ਹੁਣ ਤਕ 43.90 ਲੱਖ ਤੋਂ ਜ਼ਿਆਦਾ ਮਰੀਜ਼ ਆਏ ਸਾਹਮਣੇ

ਈਰਾਨ ਦੇ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਕਾਰਨ ਮਰੀਜ਼ ਤੇਜ਼ੀ ਨਾਲ ਵਧੇ ਹਨ। ਈਰਾਨ ’ਚ ਹੁਣ ਤਕ 43.90 ਲੱਖ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਚੁੱਕੇ ਹਨ। 97,200 ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਜਾਪਾਨ ’ਚ ਐਕਵਿਟ ਕੇਸ 20 ਹਜ਼ਾਰ, ਟੁੱਟਿਆ ਰਿਕਾਰਡ

ਜਾਪਾਨ ’ਚ 24 ਘੰਟਿਆਂ ਦੇ ਅੰਦਰ-ਅੰਦਰ ਕੋਰੋਨਾ ਵਾਇਰਸ ਦੇ 20,151 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਾਪਾਨ ’ਚ ਇਹ 17 ਮਹੀਨੇ ਦਾ ਰਿਕਾਰਡ ਹੈ। ਦੇਸ਼ ’ਚ ਸਭ ਤੋਂ ਜ਼ਿਆਦਾ ਮਰੀਜ਼ ਰਾਜਧਾਨੀ ਟੋਕੀਓ ’ਚ ਮਿਲ ਰਹੇ ਹਨ। ਇੱਥੇ ਇਕ ਦਿਨ ’ਚ ਮਿਲਣ ਵਾਲੇ ਮਰੀਜ਼ਾਂ ਦੀ ਅੰਕੜਾ 5100 ਦੇ ਪਾਰ ਜਾ ਚੁੱਕਾ ਹੈ। ਜਾਪਾਨ ਸਰਕਾਰ ਨੇ ਕਿਹਾ ਕਿ ਮਿਲਣ ਵਾਲੇ ਨਵੇਂ ਮਰੀਜ਼ਾਂ ’ਚ 90 ਫ਼ੀਸਦੀ ਡੈਲਟਾ ਵੇਰੀਐਂਟ ਦੇ ਹਨ। ਦੂਜੇ ਪਾਸੇ ਜਾਪਾਨ ’ਚ ਲੈਮਡਾ ਵੇਰੀਐਂਟ ਦਾ ਪਹਿਲਾਂ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਵੇਰੀਐਂਟ ਨਾਲ ਇਨਫੈਕਟਿਡ ਔਰਤ (30) ਹਾਲ ਹੀ ’ਚ ਪੇਰੂ ਤੋਂ ਵਾਪਸ ਪਰਤੀ ਸੀ।

ਆਸਟ੍ਰੇਲੀਆ ’ਚ ਲਾਕਡਾਊਨ 22 ਅਗਸਤ ਤਕ

ਆਸਟ੍ਰੇਲੀਆ ’ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਨਿਊ ਸਾਊਥ ਵੇਲਸ ’ਚ ਪਿਛਲੇ 24 ਘੰਟਿਆਂ ’ਚ 466 ਨਵੇਂ ਮਰੀਜ਼ ਸਾਹਮਣੇ ਆਏ ਹਨ। ਇੱਥੇ ਦੇ Premier Gladys Berejiklian ਦੇ ਦੱਸਿਆ ਕਿ ਕੋਰੋਨਾ ਦੀ ਲਪੇਟ ’ਚ ਆਉਣ ਤੋਂ ਬਾਅਦ ਅੱਜ ਨਿਊ ਸਾਊਥ ਵੇਲਸ ਦੀ ਹਾਲਤ ਖਰਾਬ ਹੋ ਗਈ ਹੈ। ਉੱਧਰ, ਕੋਰੋਨਾ ਦੇ ਪ੍ਰਕੋਪ ਦੇ ਚੱਲਦੇ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ’ਚ ਲਾਕਡਾਊਨ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਹੁਣ ਤਿੰਨ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇੱਥੇ ਲਾਕਡਾਊਨ 22 ਅਗਸਤ ਕਰ ਵਧਾ ਕੇ ਹੋਰ ਸਖ਼ਤ ਕਰ ਦਿੱਤਾ ਗਿਆ ਹੈ।

Posted By: Rajnish Kaur