ਕੁਵੈਤ, ਏਐੱਨਆਈ : ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਈਰਾਨ, ਕੁਵੈਤ, ਓਮਾਨ, ਕਤਰ, ਬਹਰੀਨ ’ਚ ਮੌਜੂਦ ਭਾਰਤੀ ਰਾਜਦੂਤਾਂ ਨਾਲ ਇਕ ਬੈਠਕ ਕਰ ਕੇ ਉੱਥੇ ਰਹਿ ਰਹੇ ਭਾਰਤੀਆਂ ਦੀ ਹਿਫਾਜ਼ਤ, ਸਹੂਲਤਾਂ ਲਈ ਹਰ ਸੰਭਵ ਕੰਮ ਕਰਨ ਨੂੰ ਕਿਹਾ ਹੈ। ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਭਾਰਤ ਨੂੰ ਇਨ੍ਹਾਂ ਸਾਰੇ ਖਾੜੀ ਦੇਸ਼ਾਂ ਦੇ ਵਪਾਰਕ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਕੰਮ ਕਰਨੇ ਚਾਹੀਦੇ ਹਨ।

ਦੱਸਣਯੋਗ ਹੈ ਕਿ ਜੈਸ਼ੰਕਰ ਇਨ੍ਹਾਂ ਦਿਨਾਂ ’ਚ ਕੁਵੈਤ ਗਏ ਹੋਏ ਹਨ। ਉਨ੍ਹਾਂ ਨੇ ਇਸ ਬੈਠਕ ਦੇ ਬਾਬਤ ਕੀਤੇ ਗਏ ਆਪਣੇ ਇਕ ਟਵੀਟ ’ਚ ਕਿਹਾ ਹੈ ਕਿ ਖਾੜੀ ਦੇਸ਼ਾਂ ’ਚ ਮੌਜੂਦ ਭਾਰਤੀ ਰਾਜਦੂਤਾਂ ਨਾਲ ਉੁਨ੍ਹਾਂ ਦੀ ਇਹ ਬੈਠਕ ਕਾਫੀ ਚੰਗੀ ਰਹੀ ਹੈ।

Posted By: Rajnish Kaur