ਬੀਜਿੰਗ, ਪੀਟੀਆਈ : ਚੀਨ ਤੋਂ ਇਕ ਦੁਖਦ ਸਮਾਚਾਰ ਸਾਹਮਣੇ ਆਇਆ ਹੈ। ਇੱਥੇ ਇਕ ਕਿਸ਼ਤੀ ਪਲਟਣ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਲੋਕ ਲਾਪਤਾ ਹੈ। ਦੱਖਣੀ-ਪੱਛਮੀ ਚੀਨ ਦੇ ਗੁਇਝੋਉ ਪ੍ਰਾਂਤ ’ਚ ਇਕ ਯਾਤਰੀ ਕਿਸ਼ਤੀ ਨਦੀ ’ਚ ਪਲਟੀ ਹੈ। ਸਰਕਾਰੀ ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਅਨੁਸਾਰ, ਦੁਰਘਟਨਾ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 4.50 ਵਜੇ ਲਿਉਪਾਂਸ਼ੁਈ ਸ਼ਹਿਰ ਦੇ ਜਾਂਗਕੇ ਕਸਬੇ ’ਚ ਜਾਂਗਕੇ ਨਦੀ ’ਚ ਹੋਈ। ਐਤਵਾਰ ਸਵੇਰੇ 8.10 ਵਜੇ ਤਕ 39 ਲੋਕਾਂ ਨੂੰ ਨਦੀ ਤੋਂ ਬਾਹਰ ਕੱਢਿਆ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬਚਾਅ ਅਭਿਆਨ ਤੇ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਦੀ ਕੀਤੀ ਜਾ ਰਹੀ ਹੈ।

Posted By: Rajnish Kaur