ਚਾਹ ਦੀ ਹੱਟੀ 'ਤੇ ਟੀਵੀ ’ਤੇ ਫੁੱਟਬਾਲ ਮੈਚ ਦੇਖ ਰਹੇ ਸੀ ਮਾਸੂਮ, ਉੱਤੋਂ ਹੋਇਆ ਹਵਾਈ ਹਮਲਾ ਤੇ ਤੜਫ਼-ਤੜਫ਼ 18 ਜਣਿਆਂ ਦੀ ਨਿਕਲੀ ਜਾਨ
ਹਥਿਆਰਬੰਦ ਲੋਕਤੰਤਰ ਸਮਰਥਕ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲਿਆਂ ਦੀ ਲੜੀ ਵਿਚ ਨਵੀਂ ਘਟਨਾ ਹੈ। ਇਨ੍ਹਾਂ ਹਮਲਿਆਂ ਵਿਚ ਅਕਸਰ ਨਾਗਰਿਕ ਹੀ ਜ਼ਖ਼ਮੀ ਹੁੰਦੇ ਹਨ।
Publish Date: Tue, 09 Dec 2025 09:16 AM (IST)
Updated Date: Tue, 09 Dec 2025 09:32 AM (IST)
ਬੈਂਕਾਕ (ਏਪੀ) : ਮਯਾਂਮਾਰ ਦੀ ਫ਼ੌਜ ਵੱਲੋਂ ਪਿਛਲੇ ਹਫ਼ਤੇ ਸਾਗਾਇਨ ਵਿਚ ਚਾਹ ਦੀ ਦੁਕਾਨ ’ਤੇ ਕੀਤੇ ਗਏ ਹਵਾਈ ਹਮਲੇ ਵਿਚ 18 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਜਣੇ ਜ਼ਖ਼ਮੀ ਹੋ ਗਏ। ਹਥਿਆਰਬੰਦ ਲੋਕਤੰਤਰ ਸਮਰਥਕ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲਿਆਂ ਦੀ ਲੜੀ ਵਿਚ ਨਵੀਂ ਘਟਨਾ ਹੈ। ਇਨ੍ਹਾਂ ਹਮਲਿਆਂ ਵਿਚ ਅਕਸਰ ਨਾਗਰਿਕ ਹੀ ਜ਼ਖ਼ਮੀ ਹੁੰਦੇ ਹਨ।
ਫਰਵਰੀ 2021 ਨੂੰ ਫ਼ੌਜ ਵੱਲੋਂ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਤੋਂ ਸੱਤਾ ਹਥਿਆਉਣ ਤੇ ਵਿਆਪਕ ਜਨਤਕ ਵਿਰੋਧ ਸ਼ੁਰੂ ਹੋਣ ਮਗਰੋ ਮਯਾਂਮਾਰ ਵਿਚ ਉੱਥਲ ਪੁੱਥਲ ਮਚੀ ਹੋਈ ਹੈ। ਸ਼ਾਂਤਮਈ ਰੋਸ ਮੁਜ਼ਾਹਰਿਆਂ ਨੂੰ ਫੋਰਸ ਜ਼ਰੀਏ ਦਰੜੇ ਜਾਣ ਮਗਰੋਂ ਫ਼ੌਜੀ ਹਕੂਮਤ ਦੇ ਕਈ ਵਿਰੋਧੀਆਂ ਨੇ ਹਥਿਆਰ ਚੁੱਕ ਲਏ ਤੇ ਮੁਲਕ ਦੇ ਵੱਡੇ ਹਿੱਸੇ ਹੁਣ ਸੰਘਰਸ਼ਾਂ ਦੇ ਰਾਹ ਪੈ ਗਏ ਹਨ। ਇਕ ਸਥਾਨਕ ਵਿਅਕਤੀ ਦੱਸਦਾ ਹੈ ਕਿ ਨਵਾਂ ਹਮਲਾ ਰਾਤ ਅੱਠ ਵਜੇ ਕੀਤਾ ਗਿਆ ਸੀ।