ਲੰਡਨ (ਪੀਟੀਆਈ, ਰਾਇਟਰ) : ਬਰਤਾਨੀਆ ਨੇ ਆਪਣੇ ਵੀਜ਼ਾ ਨਿਯਮਾਂ ਵਿਚ ਵੱਡੀ ਤਬਦੀਲੀ ਕਰਦਿਆਂ ਦੋ ਸਾਲ ਲਈ ਨਵੇਂ ਪੋਸਟ ਸਟਡੀ ਵੀਜ਼ੇ ਦਾ ਐਲਾਨ ਕੀਤਾ ਹੈ। ਇਸ ਵੀਜ਼ੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਫ਼ਾਇਦਾ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਨਵੇਂ ਵੀਜ਼ਾ ਨਿਯਮ ਤਹਿਤ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਰਤਾਨੀਆ 'ਚ ਦੋ ਸਾਲ ਤਕ ਰਹਿ ਕੇ ਨੌਕਰੀ ਕਰ ਸਕਣਗੇ ਜਾਂ ਕੰਮ ਦੀ ਭਾਲ ਕਰ ਸਕਣਗੇ। ਇਸ ਨਵੇਂ ਵੀਜ਼ਾ ਪ੍ਰਰੋਗਰਾਮ ਨੂੰ ਅਗਲੇ ਸਾਲ ਤੋਂ ਅਮਲ ਵਿਚ ਲਿਆਂਦਾ ਜਾਵੇਗਾ। ਮੌਜੂਦਾ ਨਿਯਮ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸਿਰਫ ਚਾਰ ਮਹੀਨਿਆਂ ਤਕ ਬਰਤਾਨੀਆ ਵਿਚ ਰਹਿਣ ਇਜਾਜ਼ਤ ਹੈ।

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਕਿਹਾ ਕਿ ਨਵੇਂ ਬਦਲਾਅ ਨਾਲ ਵਿਦਿਆਰਥੀ ਬਰਤਾਨੀਆ 'ਚ ਆਪਣਾ ਕਰੀਅਰ ਸੰਵਾਰ ਸਕਣਗੇ। ਜਾਨਸਨ ਸਰਕਾਰ 'ਚ ਗ੍ਹਿ ਮੰਤਰੀ ਭਾਰਤਵੰਸ਼ੀ ਪ੍ਰਰੀਤੀ ਪਟੇਲ ਨੇ ਕਿਹਾ ਕਿ ਨਵੇਂ ਬਦਲਾਅ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਬਰਤਾਨੀਆ ਵਿਚ ਵਿਗਿਆਨ ਤੇ ਗਣਿਤ ਜਾਂ ਤਕਨੀਕ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਸਕਣਗੇ। ਪੜ੍ਹਾਈ ਤੋਂ ਬਾਅਦ ਉਹ ਕੰਮ ਦਾ ਬਹੁਮੁੱਲਾ ਅਨੁਭਵ ਹਾਸਲ ਕਰ ਕੇ ਆਪਣਾ ਸਫਲ ਕਰੀਅਰ ਬਣਾ ਸਕਣਗੇ। ਇਹ ਸਾਡੇ ਆਲਮੀ ਦਿ੍ਸ਼ਟੀਕੋਣ ਨੂੰ ਦਰਸਾਉਂਦਾ ਹੈ ਤੇ ਇਹ ਯਕੀਨੀ ਕਰੇਗਾ ਕਿ ਅਸੀਂ ਸਰਬੋਤਮ ਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਆਪਣੇ ਵੱਲ ਖਿਚਣਾ ਜਾਰੀ ਰੱਖਾਂਗੇ।

2012 'ਚ ਬੰਦ ਕਰ ਦਿੱਤਾ ਗਿਆ ਸੀ ਪੋਸਟ ਸਟਡੀ ਵੀਜ਼ਾ

2012 'ਚ ਬਰਤਾਨੀਆ ਦੀ ਤੱਤਕਾਲੀ ਗ੍ਹਿ ਮੰਤਰੀ ਥੈਰੇਸਾ ਮੇ ਦੇ ਕਾਰਜਕਾਲ ਦੌਰਾਨ ਦੋ ਸਾਲਾ ਸਟਡੀ ਵੀਜ਼ਾ ਬੰਦ ਕਰ ਦਿੱਤਾ ਗਿਆ ਸੀ। ਇਸ ਕਦਮ ਤੋਂ ਬਾਅਦ ਬਰਤਾਨੀਆ ਵਿਚ ਭਾਰਤ ਵਰਗੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ।

ਬਰਤਾਨਵੀ ਯੂਨੀਵਰਸਿਟੀਆਂ ਨੇ ਕੀਤਾ ਸਵਾਗਤ

ਪੋਸਟ ਸਟਡੀ ਵੀਜ਼ਾ ਦੁਬਾਰਾ ਸ਼ੁਰੂ ਕਰਨ ਦੇ ਫ਼ੈਸਲੇ ਦਾ ਬਰਤਾਨੀਆ ਦੀਆਂ ਯੂਨੀਵਰਸਿਟੀਆਂ ਦੇ ਮੁਖੀਆਂ ਤੇ ਨੁਮਾਇੰਦਿਆਂ ਨੇ ਸਵਾਗਤ ਕੀਤਾ ਹੈ। ਯੂਨੀਵਰਸਿਟੀਜ਼

ਯੂਕੇ ਇੰਟਰਨੈਸ਼ਨ ਦੇ ਨਿਰਦੇਸ਼ਕ ਵਿਵਿਨ ਸਟਰਨ ਨੇ ਕਿਹਾ ਕਿ ਕਰੀਬ 82 ਫ਼ੀਸਦੀ ਭਾਰਤੀ ਵਿਦਿਆਰਥੀ ਆਪਣੇ ਕਰੀਅਰ ਤੋਂ ਸੰਤੁਸ਼ਟ ਹਨ। ਅਸੀਂ ਜਾਣਦੇ ਹਾਂ ਕਿ ਡਿਗਰੀ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਲਈ ਬਰਤਾਨੀਆ 'ਚ ਕੰਮ ਕਰਨ ਦਾ ਮੌਕਾ ਮਿਲਣਾ ਕਿੰਨਾ ਅਹਿਮ ਹੈ।

ਬਰਤਾਨੀਆ 'ਚ ਕਿੰਨੇ ਭਾਰਤੀ ਵਿਦਿਆਰਥੀ

ਬਰਤਾਨੀਆ 'ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 2010 ਤੋਂ ਗਿਰਾਵਟ ਦਰਜ ਕੀਤੀ ਗਈ ਸੀ। ਉਸ ਸਾਲ ਕਰੀਬ 39 ਹਜ਼ਾਰ ਭਾਰਤੀ ਵਿਦਿਆਰਥੀਆਂ ਨੇ ਬਰਤਾਨਵੀ ਯੂਨੀਵਰਸਿਟੀਆਂ 'ਚ ਦਾਖ਼ਲਾ ਲਿਆ ਸੀ। ਇਹ ਅੰਕੜਾ 2017 'ਚ ਘੱਟ ਹੋ ਕੇ 29 ਹਜ਼ਾਰ ਦੇ ਪੱਧਰ 'ਤੇ ਆ ਗਿਆ ਸੀ। ਪਿਛਲੇ ਸਾਲ ਹਾਲਾਂਕਿ ਇਸ ਅੰਕੜੇ 'ਚ ਵਾਧਾ ਦਰਜ ਕੀਤਾ ਗਿਆ ਸੀ। 2018 'ਚ ਕਰੀਬ 22 ਹਜ਼ਾਰ ਵਿਦਿਆਰਥੀ ਬਰਤਾਨੀਆ ਪੜ੍ਹਨ ਲਈ ਪੁੱਜੇ।