ਸਿੰਗਾਪੁਰ (ਏਜੰਸੀ) : ਭਾਰਤੀ ਮੂਲ ਦੇ ਇਕ 16 ਸਾਲਾ ਕ੍ਰਿਸ਼ਚੀਅਨ ਨਾਬਾਲਗ ਨੂੰ ਦੋ ਮਸਜਿਦਾਂ 'ਤੇ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ 'ਚ ਸਿੰਗਾਪੁਰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਇਸ ਮੁੰਡੇ ਨੂੰ ਇੰਟਰਨਲ ਸਕਿਓਰਿਟੀ ਐਕਟ (ਆਈਐੱਸਏ) ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ।

ਇਸ ਦੀ ਯੋਜਨਾ ਮਾਰਚ 'ਚ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ 'ਚ ਦੋ ਮਸਜਿਦਾਂ 'ਤੇ ਹਮਲੇ ਦੀ ਬਰਸੀ 'ਤੇ ਵਾਰਦਾਤ ਕਰਨ ਦੀ ਸੀ। ਸਿੰਗਾਪੁਰ 'ਚ ਅੱਤਵਾਦੀ ਸਰਗਰਮੀਆਂ 'ਚ ਸ਼ਾਮਲ ਹੋਣ 'ਤੇ ਪਹਿਲੀ ਵਾਰ ਏਨੀ ਘੱਟ ਉਮਰ ਦੇ ਮੁੰਡੇ 'ਤੇ ਆਈਐੱਸਏ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅੰਦਰੂਨੀ ਸੁਰੱਖਿਆ ਵਿਭਾਗ ਨੇ ਦਿੱਤੀ।

ਵਿਭਾਗ ਮੁਤਾਬਕ ਪੁੱਛਗਿੱਛ 'ਚ ਜਾਣਕਾਰੀ ਮਿਲੀ ਹੈ ਕਿ ਉਸ ਨੇ ਹਮਲੇ ਦੀ ਯੋਜਨਾ ਨਿਊਜ਼ੀਲੈਂਡ 'ਚ ਕ੍ਰਾਈਸਟਰਚ ਸਥਿਤ ਦੋ ਮਸਜਿਦਾਂ 'ਤੇ ਹੋਏ ਹਮਲੇ ਤੋਂ ਪ੍ਰੇਰਣਾ ਲੈ ਕੇ ਬਣਾਈ ਸੀ। ਇਸ ਹਮਲੇ 'ਚ 51 ਲੋਕ ਮਾਰੇ ਗਏ ਸਨ। ਅਗਲੀ 15 ਮਾਰਚ ਨੂੰ ਇਸ ਘਟਨਾ ਦੀ ਬਰਸੀ 'ਤੇ ਹੀ ਉਹ ਹਮਲੇ ਦੀ ਯੋਜਨਾ ਨੂੰ ਅੰਜਾਮ ਦੇਣ ਵਾਲਾ ਸੀ।

ਇਹ ਮੁੰਡਾ ਆਤਮਪ੍ਰਰੇਰਤ ਹੋ ਕੇ ਹੀ ਕੱਟੜਪੰਥੀ ਬਣ ਗਿਆ। ਉਸ ਦੇ ਅੰਦਰ ਇਸਲਾਮ ਪ੍ਰਤੀ ਹਿੰਸਾ ਦੀ ਭਾਵਨਾ ਸੀ। ਉਹ ਮਸਜਿਦਾਂ 'ਚ ਹੋਏ ਹਮਲਿਆਂ ਦੇ ਲਾਈਵ ਸਟ੍ਰੀਮ ਵੀਡੀਓ ਦੇਖਦਾ ਸੀ। ਨਾਲ ਹੀ ਉਹ ਇਰਾਕ ਦੇ ਇਸਲਾਮਿਕ ਸਟੇਟ ਤੇ ਸੀਰੀਆ ਦੇ ਵੀਡੀਓ ਦੇਖਦਾ ਸੀ।