ਨਈ ਦੁਨੀਆ, ਦੁਬਈ : ਕਿਸਮਤ ਜਦੋਂ ਮਿਹਰਬਾਨ ਹੁੰਦੀ ਹੈ ਤਾਂ ਫਿਰ ਇੰਨਾ ਦਿੰਦੀ ਹੈ ਕਿ ਇਨਸਾਨ ਸੋਚ ਵੀ ਨਹੀਂ ਸਕਦਾ। ਅਜਿਹਾ ਹੀ ਕੁਝ ਹੋਇਆ ਹੈ ਸੰਯੁਕਤ ਅਰਬ ਅਮਿਰਾਤ (ਯੂਏਈ) ਦੇ ਦੁਬਈ ਸ਼ਹਿਰ 'ਚ ਦੁਕਾਨ ਚਲਾਉਣ ਵਾਲੇ ਭਾਰਤੀ ਨਾਗਰਿਕ ਸ਼੍ਰੀਜੀਤ ਨਾਲ, ਜਿਸ ਨੇ ਲਾਟਰੀ ਜਿੱਤੀ ਹੈ ਜਿਸ ਦੀ ਉਸ ਨੂੰ ਉਮੀਦ ਵੀ ਨਹੀਂ ਹੋਵੇਗੀ। ਸ਼੍ਰੀਜੀਤ ਨੇ ਜਿਹੜੀ ਲਾਟਰੀ ਜਿੱਤੀ ਹੈ ਉਸ ਵਿਚ ਉਸ ਨੂੰ ਇਕ ਲਗਜ਼ਰੀ ਕਾਰ ਦੇ ਨਾਲਹੀ ਦੋ ਲੱਖ ਦਿਰਹਮ ਦਾ ਇਨਾਮ ਮਿਲਿਆ ਹੈ। ਜੇਕਰ ਇਸ ਨੂੰ ਰੁਪਏ 'ਚ ਦੇਖਿਆ ਜਾਵੇ ਤਾਂ ਉਸ ਨੇ 38 ਲੱਖ ਰੁਪਏ ਲਾਟਰੀ 'ਚ ਜਿੱਤੇ ਹਨ। ਉੱਥੇ ਹੀ 38 ਲੱਖ ਰੁਪਏ ਦੇ ਇਸ ਨਕਦ ਇਨਾਮ ਨਾਲ ਹੀ ਉਸ ਨੂੰ ਲਗਜ਼ਰੀ ਕਾਰ Infiniti Qx50 ਵੀ ਮਿਲੀ ਹੈ। ਜਿੱਥੋਂ ਤਕ ਇਸ ਕਾਰ ਦੀ ਕੀਮਤ ਦੀ ਗੱਲਹੈ ਤਾਂ ਇਸ ਦਾ ਬੇਸ ਵੇਰੀਐਂਟ ਹੀ ਲਗਪਗ 28 ਲੱਖ ਰੁਪਏ ਦਾ ਹੁੰਦਾ ਹੈ।

ਅਸਲ ਵਿਚ ਸ਼੍ਰੀਜੀਤ ਪਿਛਲੇ 10 ਸਾਲਾਂ ਤੋਂ ਇਨਫਿਨਟੀ ਲਾਟਰੀ ਦੀ ਟਿਕਟ ਅਜ਼ਮਾ ਰਿਹਾ ਸੀ। ਇਸ ਸਾਲ ਦੇ ਵਿਜੇਤਾ ਦੇ ਰੂਪ 'ਚ ਆਪਣਾ ਨਾਂ ਸੁਣਦਿਆਂ ਹੀ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਉਸ ਨੇ ਇਸ ਨੂੰ ਸੁਪਨਾ ਸੱਚ ਹੋਣਾ ਦੱਸਿਆ। ਦੁਬਈ ਸੌਪਿੰਗ ਫੈਸਟੀਵਲ ਦੌਰਾਨ ਹਰ ਸਾਲ ਇਹ ਲਾਟਰੀ ਨਿਕਲਦੀ ਹੈ। ਇਸ ਦੇ ਨਾਲ ਹੀ ਟਿਕਟ ਦੀ ਕੀਮਤ 200 ਦਿਰਹਮ (ਕਰੀਬ 3,870 ਰੁਪਏ) ਸੀ।

ਸ਼੍ਰੀਜੀਚ ਲਈ ਇਕ ਜੈਕਪਾਟ ਹੈ ਕਿਉਂਕਿ ਸਿਰਫ਼ 3870 ਰੁਪਏ ਦੀ ਟਿਕਟ ਨਾਲ ਉਸ ਨੂੰ ਕੁੱਲ 66 ਲੱਖ ਰੁਪਏ ਦਾ ਇਨਾਮ ਮਿਲਿਆ ਹੈ ਜਿਸ ਵਿਚ ਲਗਜ਼ਰੀ ਕਾਰ ਵੀ ਸ਼ਾਮਲ ਹੈ। ਜੈਕਪਾਟ ਜਿੱਤਣ ਤੋਂ ਬਾਅਦ ਸ਼੍ਰੀਜੀਤ ਨੇ ਕਿਹਾ ਕਿ ਮੈਨੂੰ ਖ਼ੁਦ 'ਤੇ ਯਕੀਨ ਨਹੀਂ ਹੋ ਰਿਹਾ। ਮੈਂ ਪਿਛਲੇ 10 ਸਾਲ ਤੋਂ ਇਹ ਟਿਕਟ ਖਰੀਦ ਰਿਹਾ ਸੀ ਤੇ ਮੈਨੂੰ ਯਕੀਨ ਸੀ ਕਿ ਇਕ ਦਿਨ ਮੈਂ ਇਹ ਲਾਟਰੀ ਜਿੱਤਾਂਗਾ। ਇਹ ਜਿੱਤ ਬਹੁਤ ਵੱਡੀ ਹੈ ਤੇ ਇਸ ਤੋਂ ਯਕੀਨ ਹੋ ਜਾਂਦਾ ਹੈ ਕਿ ਸੁਪਨੇ ਪੂਰੇ ਹੁੰਦੇ ਹਨ।

Posted By: Seema Anand