ਦੁਬਈ (ਏਜੰਸੀ) : ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਇਕ ਭਾਰਤੀ ਨੇ ਚਾਕੂ ਮਾਰ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਸਥਾਨਕ ਮੀਡੀਆ ਮੁਤਾਬਕ ਬੀਤੇ ਸੋਮਵਾਰ ਨੂੰ ਅਲ ਕੁਓਜ ਇਲਾਕੇ ਦੀ ਪਾਰਕਿੰਗ 'ਚ ਦੋਵਾਂ ਵਿਚਕਾਰ ਕਿਸੇ ਗੱਲ 'ਤੇ ਬਹਿਸ ਹੋਈ ਸੀ। ਗੱਲ ਏਨੀ ਵਧ ਗਈ ਕਿ 43 ਸਾਲਾ ਭਾਰੀਤ ਨੇ ਪਤਨੀ ਸੀ ਵਿੱਦਿਆ ਚੰਦਰਨ (39) ਨੂੰ ਚਾਕੂ ਮਾਰ ਦਿੱਤਾ। ਭਾਰਤੀ ਦੀ ਪਛਾਣ ਸਿਰਫ਼ ਯੂਸੀ ਦੇ ਰੂਪ 'ਚ ਕੀਤੀ ਗਈ ਹੈ। ਦੁਬਈ 'ਚ ਰਹਿ ਰਹੇ ਇਸ ਜੋੜੇ ਦੀ 16 ਤੇ ਪੰਜ ਸਾਲ ਦੀਆਂ ਦੋ ਧੀਆਂ ਹਨ, ਜਿਹੜੀਆਂ ਕੇਰਲ 'ਚ ਆਪਣੇ ਨਾਨਾ-ਨਾਨੀ ਨਾਲ ਰਹਿੰਦੀਆਂ ਹਨ।

ਵਿੱਦਿਆ ਓਨਮ 'ਤੇ ਕੇਰਲ ਆਉਣ ਵਾਲੀ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ। ਵਿੱਦਿਆ ਦੇ ਭਰਾ ਵਿਨੇ ਚੰਦਰਨ ਨੇ ਕਿਹਾ ਹੈ ਕਿ ਦੋ ਦਿਨ ਪਹਿਲਾਂ ਹੀ ਮੈਂ ਉਨ੍ਹਾਂ ਨਾਲ ਗੱਲ ਕੀਤੀ ਸੀ। ਉਹ ਓਨਮ 'ਤੇ ਘਾਰ ਆਉਣ ਤੇ ਬੱਚਿਆਂ ਨੂੰ ਮਿਲਣ ਲਈ ਬਹੁਤ ਉਤਸਾਹਤ ਸੀ। ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਹੁਣ ਉਹ ਸਾਡੇ ਵਿਚਕਾਰ ਨਹੀਂ ਹੈ। ਵਿਨੇ ਨੇ ਦੱਸਿਆ ਕਿ ਵਿੱਦਿਆ ਘਰੇਲੂ ਹਿੰਸਾ ਦੀ ਸ਼ਿਕਾਰ ਸੀ। ਉਨ੍ਹਾਂ ਕਿਹਾ ਕਿ ਉਹ ਆਦਮੀ ਮੇਰੀ ਭੈਣ ਨੂੰ ਲੰਬੇ ਸਮੇਂ ਤੋਂ ਤੰਗ ਕਰ ਰਿਹਾ ਸੀ। ਮੇਰੀ ਭੈਣ ਨੇ ਪੁਲਿਸ 'ਚ ਸ਼ਿਕਾਇਤ ਵੀ ਦਿੱਤੀ ਸੀ। ਬਾਅਦ 'ਚ ਕਾਊਂਸਲਿੰਗ ਨਾਲ ਚੀਜ਼ਾ ਬਿਹਤਰ ਹੋ ਰਹੀਆਂ ਸਨ। ਸਾਨੂੰ ਨਹੀਂ ਪਤਾ ਸੀ ਕਿ ਉਹ ਉਨ੍ਹਾਂ ਨੂੰ ਮਾਰ ਦੇਵੇਗਾ। ਦੋਵੇਂ ਡੇਢ ਸਾਲ ਪਹਿਲਾਂ ਦੁਬਈ ਗਏ ਸਨ। ਯੂਸੀ ਨੇ ਵੱਡਾ ਲੋਨ ਲਿਆ ਸੀ। ਇਸ ਨੂੰ ਚੁਕਾਉਣ 'ਚ ਮਦਦ ਲਈ ਵਿੱਦਿਆ ਵੀ ਕੇਰਲ 'ਚ ਆਪਣੀ ਨੌਕਰੀ ਛੱਡ ਕੇ ਦੁਬਈ ਜਾਣ ਲਈ ਤਿਆਰ ਹੋਈ ਸੀ।