ਦੁਬਈ (ਪੀਟੀਆਈ) : ਦੁਬਈ ਵਿਚ ਇਕ ਭਾਰਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਸੀ। ਖਲੀਜ ਟਾਈਮਜ਼ ਅਨੁਸਾਰ 44 ਸਾਲਾ ਭਾਰਤੀ ਨਾਗਰਿਕ ਨੇ ਚਾਕੂ ਨਾਲ ਪਤਨੀ 'ਤੇ ਤਿੰਨ ਵਾਰ ਕੀਤੇ। ਉਹ ਦੁਬਈ 'ਚ ਯਾਤਰਾ ਵੀਜ਼ਾ 'ਤੇ ਆਇਆ ਸੀ।

ਸਰਕਾਰੀ ਵਕੀਲ ਨੇ ਦੱਸਿਆ ਕਿ ਇਹ ਮਾਮਲਾ ਪਿਛਲੇ ਸਾਲ 9 ਸਤੰਬਰ ਦਾ ਹੈ ਜਦੋਂ ਭਾਰਤੀ ਨਾਗਰਿਕ ਆਪਣੀ ਪਤਨੀ ਦੇ ਕੰਮ ਵਾਲੇ ਸਥਾਨ ਅਲ ਕੁਯੋਜ਼ ਸਨਅਤੀ ਖੇਤਰ ਵਿਚ ਗਿਆ ਤੇ ਉਸ ਨਾਲ ਬਹਿਸ ਪਿੱਛੋਂ ਉਸ ਤੇ ਚਾਕੂ ਨਾਲ ਤਿੰਨ ਵਾਰ ਹਮਲਾ ਕੀਤਾ। ਡਰਾਈਵਰ ਨੇ ਔਰਤ ਦੀ ਲਾਸ਼ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਸਰਕਾਰੀ ਵਕੀਲ ਨੇ ਦੱਸਿਆ ਕਿ ਇਸ ਵਾਰਦਾਤ ਪਿੱਛੋਂ ਹਮਲਾਵਰ ਨੇ ਮੈਟਰੋ ਫੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਬਾਅਦ ਵਿਚ ਫੜਿਆ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਾਰਚ ਨੂੰ ਹੈ।