ਦੁਬਈ (ਪੀਟੀਆਈ) : ਯੂਏਈ ਦੇ ਦੁਬਈ ਸ਼ਹਿਰ 'ਚ ਰਹਿਣ ਵਾਲੀ ਅੱਠ ਸਾਲ ਭਾਰਤਵੰਸ਼ੀ ਵਿਦਿਆਰਥਣ ਨੀਆ ਟੋਨੀ ਨੇ ਦੇਸ਼ ਨੂੰ ਸਾਫ਼ ਸੁਥਰਾ ਰੱਖਣ ਦੀ ਮੁਹਿੰਮ ਤਹਿਤ 15 ਹਜ਼ਾਰ ਕਿੱਲੋ ਰੱਦੀ ਕਾਗਜ਼ ਇਕੱਠਾ ਕੀਤਾ ਹੈ। ਨੀਆ ਦੇ ਇਸ ਯਤਨ ਲਈ ਸੋਮਵਾਰ ਨੂੰ ਇੱਥੇ ਕਰਵਾਏ ਇਕ ਸਮਾਰੋਹ 'ਚ ਉਸ ਨੂੰ ਅਮੀਰਾਤ ਰੀਸਾਈਕਿਲੰਗ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਅਮੀਰਾਤ ਇਨਵਾਇਰਨਮੈਂਟਲ ਗਰੁੱਪ ਦੇ ਅਧੀਨ ਯੂਏਈ 'ਚ ਲੰਬੇ ਸਮੇਂ ਤੋਂ ਚੱਲ ਰਹੇ ਵੇਸਟ ਰੀਸਾਈਕਿਲੰਗ ਅਭਿਆਨ ਤਹਿਤ ਨੀਆ ਨੇ ਏਨੀ ਵੱਡੀ ਮਾਤਰਾ 'ਚ ਰੱਦੀ ਪੇਪਰ ਜਮ੍ਹਾਂ ਕੀਤਾ। ਉਨ੍ਹਾਂ ਆਪਣੇ ਆਂਢ ਗੁਆਂਢ 'ਚ ਖ਼ੁਦ ਘੁੰਮ ਕੇ ਰੱਦੀ ਇਕੱਠੀ ਕੀਤੀ ਤੇ ਇਲਾਕੇ ਨੂੰ ਸਾਫ਼ ਸੁਥਰਾ ਰੱਖਣ 'ਚ ਯੋਗਦਾਨ ਦਿੱਤਾ। ਆਂਢ ਗੁਆਂਢ ਨੂੰ ਸਾਫ਼ ਸੁਥਰਾ ਰੱਖਣ ਵਾਲਿਆਂ ਨੂੰ ਬੜ੍ਹਾਵਾ ਦੇਣ ਲਈ ਕਰਵਾਏ ਇਸ ਸਮਾਰੋਹ 'ਚ ਰੱਦੀ ਪੇਪਰ ਤੋਂ ਇਲਾਵਾ ਪਲਾਸਟਿਕ, ਗਿਲਾਸ, ਕੈਨ ਤੇ ਮੋਬਾਈਲ ਸਮੇਤ ਇਲੈਕਟ੍ਰਾਨਿਕ ਕਚਰਾ ਜਮ੍ਹਾਂ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਯੂਏਈ 'ਚ ਸਫ਼ਾਈ ਨੂੰ ਲੈ ਕੇ ਚੱਲੀ ਇਸ ਮੁਹਿੰਮ ਤਹਿਤ 73 ਹਜ਼ਾਰ ਟਨ ਤੋਂ ਵੱਧ ਕਾਰਬਨ ਨਿਕਾਸੀ ਘੱਟ ਕੀਤੀ ਹੈ।