ਸਿੰਗਾਪੁਰ (ਆਈਏਐੱਨਐÎੱਸ) : 31 ਸਾਲਾ ਭਾਰਤੀ ਉਦੈਕੁਮਾਰ ਧਕਸ਼ਿਨਾਮੂਰਤੀ ਨੂੰ ਇਕ 12 ਸਾਲਾ ਬੱਚੀ ਨਾਲ ਜਬਰ ਜਨਾਹ ਦੇ ਦੋਸ਼ 'ਚ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਨਾਲ ਹੀ ਉਸ ਨੂੰ 12 ਕੌੜੇ ਵੀ ਮਾਰੇ ਜਾਣਗੇ। ਉਦੈਕੁਮਾਰ 'ਤੇ ਦੋਸ਼ ਹੈ ਕਿ ਉਸ ਨੇ ਸਾਲ 2016 ਵਿਚ ਸਤੰਬਰ ਤੋਂ ਦਸੰਬਰ ਮਹੀਨਿਆਂ ਦੌਰਾਨ ਇਕ 12 ਸਾਲ ਦੀ ਬੱਚੀ ਨੂੰ ਆਪਣੀ ਪਤਨੀ ਬਣਾਉਣ ਲਈ ਤੋਹਿਫ਼ਆਂ ਦਾ ਲਾਲਚ ਦੇ ਕੇ ਉਸ ਨਾਲ ਜਬਰ ਜਨਾਹ ਕੀਤਾ। ਉਹ ਹਰ ਵਾਰ ਸੈਕਸ ਲਈ ਉਕਤ ਬੱਚੀ ਨੂੰ ਪੰਜ ਤੋਂ ਲੈ ਕੇ 10 ਸਿੰਗਾਪੁਰ ਡਾਲਰ ਦਿੰਦਾ ਸੀ। ਬਾਅਦ 'ਚ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਤੇ ਮਾਮਲਾ ਦਰਜ ਕੀਤਾ ਗਿਆ। ਹਾਈਕੋਰਟ ਨੇ ਵੀਰਵਾਰ ਨੂੰ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ 13 ਸਾਲ ਕੈਦ ਦੀ ਸਜ਼ਾ ਸੁਣਾਈ।