ਮਾਲੇ (ਏਐੱਨਆਈ) : ਭਾਰਤ ਮਾਲਦੀਵ ਦੇ ਹੁਲਹੁਮਾਲੇ ਵਿਚ 100 ਬੈੱਡ ਵਾਲਾ ਕੈਂਸਰ ਹਸਪਤਾਲ ਅਤੇ 22 ਹਜ਼ਾਰ ਸੀਟਾਂ ਵਾਲੇ ਕ੍ਰਿਕਟ ਸਟੇਡੀਅਮ ਦਾ ਨਿਰਮਾਣ ਕਰੇਗਾ। ਭਾਰਤੀ ਦੂਤਘਰ ਨੇ ਟਵੀਟ ਕਰ ਕੇ ਕਿਹਾ ਕਿ ਅਤਿ-ਅਧਿਕ ਕੈਂਸਰ ਹਸਪਤਾਲ ਦੇ ਨਿਰਮਾਣ ਹੋਣ ਨਾਲ ਇੱਥੋਂ ਦੀਆਂ ਸਿਹਤ ਸੇਵਾਵਾਂ ਵਿਚ ਹੋਰ ਬਿਹਤਰੀ ਆਵੇਗੀ। ਇਹੀ ਨਹੀਂ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਹੋਰ ਮਜ਼ਬੂਤੀ ਵੀ ਆਏਗੀ। ਕ੍ਰਿਕਟ ਸਟੇਡੀਅਮ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮਾਲਦੀਵ ਦੇ ਹਾਊਸਿੰਗ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਧਾਨ ਮੁਹੰਮਦ ਜੈਸ਼ ਇਬਰਾਹਿਮ ਨੇ ਹੁਲਹੁਮਾਲੇ ਦੇ ਵਿਕਾਸ ਨੂੰ ਲੈ ਕੇ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਸੁਧੀਰ ਨਾਲ ਮੁਲਾਕਾਤ ਕੀਤੀ ਸੀ। ਇਹ ਨਿਰਮਾਣ ਭਾਰਤ ਵੱਲੋਂ ਪਿਛਲੇ ਸਾਲ ਮਾਲਦੀਵ ਨੂੰ ਦਿੱਤੇ ਗਏ 80 ਕਰੋੜ ਡਾਲਰ ਲਾਈਨ ਆਫ ਕ੍ਰੈਡਿਟ ਦੀ ਮਦਦ ਨਾਲ ਹੋਵੇਗਾ।