ਜੇਐੱਨਐੱਨ, ਨਵੀਂ ਦਿੱਲੀ : ਸਾਊਦੀ ਅਰਬ ਦੇ ਨੈਸ਼ਨਲ ਬੈਂਕ ਵੱਲੋਂ ਜਾਰੀ 20 ਰਿਆਲ ਦੇ ਨੋਟ 'ਚ ਜੰਮੂ ਤੇ ਕਸ਼ਮੀਰ ਨੂੰ ਭਾਰਤੀ ਨਕਸ਼ੇ 'ਚ ਨਾ ਦਿਖਾਏ ਜਾਣ 'ਤੇ ਭਾਰਤ ਨੇ ਕਡ਼ਾ ਇਤਰਾਜ਼ ਜਤਾਇਆ ਹੈ। ਭਾਰਤ ਨੇ ਸਾਊਦੀ ਅਰਬ ਨੂੰ ਿਕਹਾ ਹੈ ਕਿ ਉਹ ਇਸ ਸੰਦਰਭ 'ਚ ਜਿਹਡ਼ੀ ਵੀ ਗਲਤੀ ਹੋਈ ਹੈ, ਉਸ ਨੂੰ ਜਲਦ ਤੋਂ ਜਲਦ ਦੂਰ ਕਰੇ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਹੈ ਕਿ, 'ਅਸੀਂ ਦੇਖਿਆ ਹੈ ਕਿ ਸਬੰਧਤ ਨੋਟ 'ਚ ਭਾਰਤ ਦੀਆਂ ਸਰਹੱਦਾਂ ਦਾ ਗ਼ਲਤ ਚਿੱਤਰਨ ਕੀਤਾ ਗਿਆ ਹੈ। ਅਸੀਂ ਨਵੀਂ ਦਿੱਲੀ ਸਥਿਤ ਸਾਊਦੀ ਦੂਤਘਰ ਤੇ ਰਿਆਦ ਸਥਿਤ ਭਾਰਤੀ ਦੂਤਘਰ ਜ਼ਰੀਏ ਆਪਣੀਆਂ ਗੰਭੀਰ ਚਿੰਤਾਵਾਂ ਤੋਂ ਸਾਊਦੀ ਅਰਬ ਨੂੰ ਜਾਣੂ ਕਰਵਾ ਦਿੱਤਾ ਹੈ। ਅਸੀਂ ਸਾਊਦੀ ਅਰਬ ਸਰਕਾਰ ਨੂੰ ਕਿਹਾ ਹੈ ਕਿ ਉਹ ਇਸ ਖਾਮੀ ਜਲਦ ਤੋਂ ਜਲਦ ਦੂਰ ਕਰੇ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਭਾਰਤ ਦਾ ਅਟੁੱਟ ਹਿੱਸਾ ਹੈ।'

ਸਾਊਦੀ ਅਰਬ ਦੀ ਮੁੱਦਰਾ ਜਾਰੀ ਕਰਨ ਵਾਲੀ ਅਥਾਰਟੀ ਨੇ 24 ਅਕਤੂਬਰ 2020 ਨੂੰ 20 ਰਿਆਲ ਦਾ ਇਕ ਨੋਟ ਜਾਰੀ ਕੀਤਾ ਸੀ। ਜ਼ਿਕਰਯੋਗ ਤੱਥ ਇਹ ਹੈ ਕਿ ਅਗਲੇ ਮਹੀਨੇ ਸਾਊਦੀ ਅਰਬ 'ਚ ਹੋ ਰਹੇ ਹਨ। ਸਮੂਹ-20 ਦੇਸ਼ਾਂ ਦੇ ਉਪਲਕਸ਼ 'ਚ ਇਸ ਨੋਟ ਨੂੰ ਜਾਰੀ ਕੀਤਾ ਗਿਆ ਹੈ ਜਿਸ ਵਿਚ ਪੂਰੀ ਦੁਨੀਆ ਦਾ ਮਾਨਚਿੱਤਰ ਸ਼ਾਮਲ ਕੀਤਾ ਗਿਆ ਹੈ।

ਇਸ ਮਾਨਚਿੱਤਰ ਸਬੰਧੀ ਪਾਕਿਸਤਾਨ ਦੇ ਮੀਡੀਆ 'ਚ ਵੀ ਕਾਫ਼ੀ ਰੌਲਾ ਪਿਆ ਹੋਇਆ ਹੈ ਕਿਉਂਕਿ ਇਸ ਵਿਚ ਗਿਲਗਿਤ ਬਾਲਤਿਸਤਾਨ ਤੇ ਮਕਬੂਜ਼ਾ ਕਸ਼ਮੀਰ ਦੇ ਹਿੱਸੇ ਨੂੰ ਪਾਕਿਸਤਾਨ 'ਚ ਨਹੀਂ ਦਿਖਾਇਆ ਗਿਆ ਹੈ। ਇਸ ਤਰ੍ਹਾਂ ਸਮੁੱਚੇ ਜੰਮੂ-ਕਸ਼ਮੀਰ ਨੂੰ ਇਕ ਆਜ਼ਾਦ ਦੇਸ਼ ਵਜੋਂ ਦਿਖਾਇਆ ਗਿਆ ਹੈ। ਚੇਤੇ ਰਹੇ ਕਿ ਪਾਕਿ ਸਰਕਾਰ ਨੇ 5 ਅਗਸਤ, 2020 ਨੂੰ ਆਪਣਾ ਨਵਾਂ ਨਕਸ਼ਾ ਜਾਰੀ ਕੀਤਾ ਹੈ ਜਿਸ ਵਿਚ ਸਮੁੱਚੇ ਜੰਮੂ-ਕਸ਼ਮੀਰ ਤੇ ਲੱਦਾਖ ਦੇ ਕੁਝ ਹਿੱਸਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਲਿਹਾਜ਼ਾ, ਸੂਤਰਾਂ ਦਾ ਕਹਿਣਾ ਹੈ ਕਿ ਨੋਟ ਦੇ ਮਾਨਚਿੱਤਰ ਸਬੰਧੀ ਇਤਰਾਜ਼ ਦੇ ਬਾਵਜੂਦ ਭਾਰਤ ਤੇ ਸਾਊਦੀ ਅਰਬ ਦੇ ਰਿਸ਼ਤਿਆਂ 'ਤੇ ਕੋਈ ਉਲਟ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਦੋਵੇਂ ਧਿਰਾਂ ਆਪਸਮੀ ਸੂਝ-ਬੂਝ ਨਾਲ ਇਸ ਨੂੰ ਦੂਰ ਕਰ ਲੈਣਗੀਆਂ।

Posted By: Seema Anand