ਬ੍ਰਾਸੀਲਿਆ, ਸੁਪਤਨਿਕ : ਬ੍ਰਾਜ਼ੀਲ 'ਚ ਕੋਰੋਨਾ ਵਾਇਰਸ ਨਾਲ ਹਾਹਾਕਾਰ ਮਚ ਗਿਆ ਹੈ। ਬੀਤੇ 24 ਘੰਟਿਆਂ 'ਚ ਬ੍ਰਾਜ਼ੀਲ ਦੇ ਅੰਦਰ ਕੋਰੋਨਾ ਦੇ 48 ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਉਣ ਦੇ ਬਾਅਦ ਸਥਿਤੀ ਹੋਰ ਜ਼ਿਆਦਾ ਵਿਗੜ ਗਈ ਹੈ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬ੍ਰਾਜ਼ੀਲ 'ਚ COVID-19 ਮਾਮਲਿਆਂ ਦੀ ਗਿਣਤੀ ਵਧ ਕੇ 15 ਲੱਖ ਦੇ ਪਾਰ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅਕੜਿਆਂ ਅਨੁਸਾਰ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 48,105 ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਮਿਲਾ ਕੇ ਬ੍ਰਾਜ਼ੀਲ 'ਚ ਹੁਣ ਤਕ ਕੁਲ 14,96,858 ਮਾਮਲੇ ਸਾਹਮਣੇ ਆ ਚੁੱਕੇ ਹਨ।

ਬੀਤੇ 24 ਘੰਟਿਆਂ 'ਚ ਬ੍ਰਾਜ਼ੀਲ ਦੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵਧ ਗਿਆ ਹੈ। ਸਿਹਤ ਮੰਤਰਾਲੇ ਅਨੁਸਾਰ ਬੀਤੇ 24 ਘੰਟਿਆਂ 'ਚ ਬ੍ਰਾਜ਼ੀਲ 'ਚ ਕੋਰੋਨਾ ਦੇ ਕਾਰਨ 1252 ਲੋਕਾਂ ਦੀ ਮੌਤ ਹੋਈ ਹੈ। ਇਸ ਨੂੰ ਮਿਲਾ ਕੇ ਬ੍ਰਾਜ਼ੀਲ 'ਚ ਹੁਣ ਤਕ 61,884 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਦਿਨ ਪਹਿਲਾਂ ਬ੍ਰੀਜ਼ਲ 'ਚ ਕੋਰੋਨਾ ਵਾਇਰਸ ਦੇ 46,712 ਨਵੇਂ ਮਾਮਲੇ ਤੇ 1,038 ਲੋਕਾਂ ਦੀ ਮੌਤ ਸਾਹਮਣੇ ਆਈ ਸੀ। ਕੋਰੋਨਾ ਦੇ ਮਰੀਜ਼ਾਂ ਦੇ ਮਾਮਲਿਆਂ 'ਚ ਬ੍ਰਾਜ਼ੀਲ, ਅਮਰੀਕਾ ਦੇ ਬਾਅਦ ਦੂਸਰੇ ਨੰਬਰ 'ਤੇ ਹੈ। ਅਮਰੀਕਾ 'ਚ ਕੋਰੋਨਾ ਦੇ ਹੁਣ ਤਕ 27 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੇਕੇ ਹਨ।

Posted By: Sarabjeet Kaur