ਸ਼ਾਰਜਾਹ (ਏਜੰਸੀ) : ਕੋਰੋਨਾ ਮਹਾਮਾਰੀ ਕਾਰਨ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਅਲ ਨਹਿਦ 'ਚ ਰਹਿਣ ਵਾਲਾ ਇਕ ਭਾਰਤੀ ਪਰਿਵਾਰ ਪੈਸੇ ਦੀ ਤੰਗੀ ਸਮੇਤ ਕਈ ਪਰੇਸ਼ਾਨੀਆਂ ਨਾਲ ਜੂੁਝ ਰਿਹਾ ਹੈ। ਦੋ ਬੇਟੀਆਂ ਨਾਲ ਸ਼ੇਪਾਲੀ ਪਾਣੀਗ੍ਹੀ ਪਤੀ ਦੇ ਵਾਪਸ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਪੈਸੇ ਦੀ ਤੰਗੀ ਦੇ ਕਾਰਨ ਬੇਟੀ ਦੀ ਸਕੂਲ ਫੀਸ ਸਮੇਤ ਹੋਰ ਮਹੱਤਵਪੂਰਣ ਕੰਮ ਨੂੰ ਲੈ ਕੇ ਪਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ।

ਸਥਾਨਕ ਮੀਡੀਆ ਦੇ ਮੁਤਾਬਕ, ਸ਼ੇਫਾਲੀ ਦੇ ਪਤੀ 15 ਮਾਰਚ ਨੂੰ ਆਪਣੇ ਪਿਤਾ ਨੂੰ ਮੁੰਬਈ ਛੱਡਣ ਗਏ ਸਨ। ਕੋਰੋਨਾ ਦੀ ਰੋਕਥਾਮ ਲਈ ਕੁਝ ਦਿਨ ਬਾਅਦ ਹੀ ਅੰਤਰਰਾਸ਼ਟਰੀ ਉਡਾਣਾਂ ਬੰਦ ਹੋ ਗਈਆਂ ਸਨ। ਤਦੋਂ ਤੋਂ ਉਹ ਮੁੰਬਈ 'ਚ ਫਸੇ ਹਨ। ਸ਼ੇਫਾਲੀ ਦੀ ਸਮੱਸਿਆ ਤਦੋਂ ਹੋਰ ਵੱਧ ਗਈ ਜਦੋਂ ਮੁੰਬਈ 'ਚ ਉਨ੍ਹਾਂ ਦੇ ਪਤੀ ਦੇ ਘਰ ਵਾਲਾ ਇਲਾਕਾ ਰੈੱਡ ਜ਼ੋਨ ਐਲਾਨਿਆ ਗਿਆ। ਰੈੱਡ ਜ਼ੋਨ ਦੇ ਕਾਰਨ ਉਹ ਪੈਸੇ ਭੇਜਣ ਬਾਹਰ ਨਹੀਂ ਨਿਕਲ ਸਕਦੇ। ਸ਼ੇਫਾਲੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਡਾਇਬਟਿਕ ਦੇ ਇਲਾਵਾ ਅਸਥਮਾ ਤੋਂ ਵੀ ਪੀੜਤ ਹਨ।