style="text-align: justify;"> ਸਿਓਲ (ਆਈਏਐੱਨਐੱਸ) : ਜਾਨਲੇਵਾ ਕੋਰੋਨਾ ਵਾਇਰਸ ਨਾਲ ਕਿਸੇ ਪਾਲਤੂ ਜਾਨਵਰ ਦੇ ਦੱਖਣੀ ਕੋਰੀਆ 'ਚ ਇਨਫੈਕਟਿਡ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬਿੱਲੀ 'ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।

ਦੱਖਣੀ ਪ੍ਰਾਂਤ ਗਿਓਂਗਸਾਂਗ ਦੇ ਜਿੰਜੂ ਸ਼ਹਿਰ 'ਚ ਸਿਹਤ ਵਿਭਾਗ ਨੂੰ ਇਸ ਤਰ੍ਹਾਂ ਦਾ ਮਾਮਲਾ ਮਿਲਿਆ ਹੈ। ਇੱਥੇ ਇਕ ਮਾਂ-ਬੇਟੀ ਨੇ ਇਕ ਬਿੱਲੀ ਤੇ ਉਸ ਦੇ ਦੋ ਬੱਚਿਆਂ ਨੂੰ ਪਾਲਿਆ ਹੈ। ਇਨ੍ਹਾਂ 'ਚੋਂ ਇਕ ਬੱਚੇ 'ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।

ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਨੇ ਸਿਹਤ ਅਧਿਕਾਰੀਆਂ ਨੂੰ ਇਸ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਕਿਹਾ ਹੈ ਕਿ ਇਨਸਾਨਾਂ ਤੇ ਪਾਲਤੂ ਜਾਨਵਰਾਂ ਵਿਚਾਲੇ ਇਨਫੈਕਸ਼ਨ ਫੈਲਣ ਦੀ ਕਿੰਨੀ ਸੰਭਾਵਨਾ ਹੈ।