ਮੈਕਸੀਕੋ ਸਿਟੀ (ਏਜੰਸੀਆਂ) : ਮੈਕਸੀਕੋ ਦੇ ਗੁਆਨਾਜੁਆਤੋ ਸੂਬੇ ਵਿਚ ਇਰਾਪੁਆਤੋ ਸ਼ਹਿਰ 'ਚ ਬੁੱਧਵਾਰ ਨੂੰ ਇਕ ਡਰੱਗ ਮੁੜ ਵਸੇਬਾ ਕੇਂਦਰ 'ਤੇ ਕੀਤੀ ਗਈ ਗੋਲ਼ੀਬਾਰੀ 'ਚ 24 ਲੋਕਾਂ ਦੀ ਮੌਤ ਹੋ ਗਈ। ਵਾਰਦਾਤ ਵਿਚ ਕਈ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋਏ ਹਨ। ਸੂਬਾਈ ਗਵਰਨਰ ਡਿਏਗੋ ਸਿਨਹੁਏ ਨੇ ਦੱਸਿਆ ਕਿ ਵਾਰਦਾਤ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਸ਼ਾਮਲ ਹਥਿਆਰਬੰਦ ਅਪਰਾਧੀਆਂ ਨੇ ਅੰਜਾਮ ਦਿੱਤਾ।

ਦੱਸਣਯੋਗ ਹੈ ਕਿ ਮੈਕਸੀਕੋ ਵਿਚ ਡਰੱਗ ਸਮੱਗਲਿੰਗ 'ਚ ਵੱਕਾਰ ਨੂੰ ਲੈ ਕੇ ਅਕਸਰ ਗੈਂਗਵਾਰ ਹੁੰਦੀਆਂ ਰਹਿੰਦੀਆਂ ਹਨ। ਸੂਬੇ ਦੇ ਅਟਾਰਨੀ ਜਨਰਲ ਕਾਰਲੋਸ ਜਮਰੀਪਾ ਨੇ ਕਿਹਾ ਕਿ ਬਦਮਾਸ਼ਾਂ ਦੀ ਗਿ੍ਫ਼ਤਾਰੀ ਲਈ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ। ਪਿਛਲੇ ਮਹੀਨੇ ਇਸੇ ਸ਼ਹਿਰ ਵਿਚ ਇਕ ਹੋਰ ਮੁੜ ਵਸੇਬਾ ਕੇਂਦਰ 'ਤੇ ਕੀਤੀ ਗਈ ਗੋਲ਼ੀਬਾਰੀ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ।