ਦੁਨੀਆ ਬੇਸ਼ੱਕ ਆਰਥਿਕ ਸੁਸਤੀ ਨਾਲ ਦੋ ਚਾਰ ਹੋ ਰਹੀ ਹੈ, ਪਰ ਸੁਰੱਖਿਆ ਤੇ ਸਰਹੱਦਾਂ 'ਤੇ ਚੌਕਸੀ ਲਈ ਉਹ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੀ। ਬੀਤੇ ਸੋਮਵਾਰ ਨੂੰ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸੀਪਰੀ) ਵੱਲੋਂ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ 2018 'ਚ ਦੁਨੀਆ ਭਰ 'ਚ ਹਥਿਆਰਾਂ ਦੀ ਵਿਕਰੀ 'ਚ ਪੰਜ ਫ਼ੀਸਦੀ ਦਾ ਇਜ਼ਾਫ਼ਾ ਹੋਇਆ ਹੈ। ਇਸ ਵਿਕਰੀ ਨਾਲ ਜ਼ਿਆਦਾ ਫ਼ਾਇਦਾ ਅਮਰੀਕਾ ਦੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਹੋਇਆ ਹੈ। ਰਿਪੋਰਟ ਮੁਤਾਬਕ, ਹਥਿਆਰ ਬਣਾਉਣ ਵਾਲੀਆਂ ਸੌ ਵੱਡੀਆਂ ਕੰਪਨੀਆਂ ਦਾ ਕੁਲ ਕਾਰੋਬਾਰ 420 ਅਰਬ ਡਾਲਰ ਹੋ ਗਿਆ ਹੈ।

ਅਮਰੀਕੀ ਕੰਪਨੀਆਂ ਦਾ ਦਬਦਬਾ

ਕੁਲ ਕਾਰੋਬਾਰ 'ਚ 59 ਫ਼ੀਸਦੀ ਹਿੱਸਾ ਅਮਰੀਕੀ ਹਥਿਆਰ ਨਿਰਮਾਤਾਵਾਂ ਦਾ ਹੈ। ਇਸ ਹਿੱਸੇਦਾਰੀ ਤਹਿਤ ਇਨ੍ਹਾਂ ਕੰਪਨੀਆਂ ਨੇ ਕੁਲ 246 ਅਰਬ ਡਾਲਰ ਦਾ ਕਾਰੋਬਾਰ ਕੀਤਾ ਜਿਹੜਾ ਪਿਛਲੇ ਸਾਲ ਦੇ ਮੁਕਾਬਲੇ 7.2 ਫ਼ੀਸਦੀ ਤੋਂ ਵੱਧ ਹੈ।

ਰੂਸ ਦੂਜੇ ਸਥਾਨ 'ਤੇ

ਹਥਿਆਰ ਉਤਪਾਦਨ ਦੇ ਮਾਮਲੇ 'ਚ ਰੂਸ ਦੂਜੇ ਸਥਾਨ 'ਤੇ ਹੈ ਤੇ ਬਾਜ਼ਾਰ 'ਚ ਉਸ ਦੀ ਿ ਹੱਸੇਦਾਰੀ 8.6 ਫ਼ੀਸਦੀ ਹੈ। ਰੂਸੀ ਕੰਪਨੀਆਂ 'ਚ ਸਭ ਤੋਂ ਵੱਧ ਵਿਕਰੀ ਕਰਨ ਵਾਲੀ ਸਰਕਾਰੀ ਕੰਪਨੀ ਅਲਮਾਜ-ਅਨਤੇਅ ਨੌਵੇਂ ਸਥਾਨ 'ਤੇ ਰਹੀ। ਇਸ ਨੇ 9.6 ਅਰਬ ਡਾਲਰ ਦਾ ਕਾਰੋਬਾਰ ਕੀਤਾ।

ਚੀਨ ਨਹੀਂ ਸ਼ਾਮਿਲ

ਅੰਕੜੇ ਪੂਰੇ ਨਾ ਹੋਣ ਕਾਰਨ ਰਿਪੋਰਟ 'ਚ ਚੀਨ ਦਾ ਨਾਂ ਨਹੀਂ ਹੈ, ਪਰ ਸੀਪਰੀ ਦਾ ਅੰਦਾਜ਼ਾ ਹੈ ਕਿ ਸੌ ਵੱਡੀਆਂ ਹਥਿਆਰ ਕੰਪਨੀਆਂ 'ਚ ਚੀਨ ਦੀਆਂ ਤਿੰਨ ਜਾਂ ਚਾਰ ਕੰਪਨੀਆਂ ਹਨ। ਚੀਨ ਨੇ 2013 ਦੋਂ ਹਰ ਸਾਲ ਰੱਖਿਆ ਬਜਟ 'ਤੇ ਆਪਣੇ ਕੁਲ ਘਰੇਲੂ ਉਤਪਾਦ ਦਾ 1.9 ਫ਼ੀਸਦੀ ਖ਼ਰਚ ਕੀਤਾ ਹੈ।

ਯੂਰਪੀ ਦੇਸ਼ਾਂ ਦੀ ਹਿੱਸੇਦਾਰੀ

ਹਥਿਆਰ ਬਾਜ਼ਾਰ 'ਚ ਬਰਤਾਨੀਆ ਦੀਆਂ ਹਥਿਆਰ ਨਿਰਮਾਤਾ ਕੰਪਨੀਆਂ ਦਾ ਹਿੱਸਾ 8.4 ਫ਼ੀਸਦੀ ਤੇ ਫਰਾਂਸ ਦਾ 5.5 ਫ਼ੀਸਦੀ ਰਿਹਾ।

ਅਮਰੀਕੀ ਕੰਪਨੀ ਸਭ ਤੋਂ ਵੱਡੀ

ਵਿਸ਼ਵ ਦੀਆਂ ਸਭ ਤੋਂ ਵੱਡੀਆਂ ਹਥਿਆਰ ਨਿਰਮਾਤਾ ਕੰਪਨੀਆਂ 'ਚ ਅਮਰੀਕੀ ਕੰਪਨੀ ਲਾਕਹੀਡ ਮਾਰਟਿਨ 2009 ਤੋਂ ਹੀ ਸਭ ਤੋਂ ਉੱਪਰ ਕਾਇਮ ਹੈ। 2018 'ਚ ਇਸ ਦਾ ਕਾਰੋਬਾਰ 47 ਅਰਬ ਡਾਲਰ ਰਿਹਾ। ਵਿਸ਼ਵ ਬਾਜ਼ਾਰ 'ਚ ਹਥਿਆਰਾਂ ਦੀ ਵਿਕਰੀ ਦਾ 11 ਫ਼ੀਸਦੀ ਇਸ ਕੰਪਨੀ ਦਾ ਹੈ।

ਕੰਪਨੀਆਂ ਤੇ ਕਾਰੋਬਾਰ

(ਅਰਬ ਡਾਲਰ 'ਚ)

59%

ਕੁਲ ਕਾਰੋਬਾਰ 'ਚ ਅਮਰੀਕੀ ਹਥਿਆਰ ਨਿਮਰਾਤਾਵਾਂ ਦਾ ਹਿੱਸਾ

ਲਾਕਹੀਡ ਮਾਰਟਿਨ

ਅਮਰੀਕਾ

ਬੋਇੰਗ

ਅਮਰੀਕਾ

ਨਾਰਥਾਪ ਗਰੁਮਮੈਨ

ਅਮਰੀਕਾ

ਰੇਥਿਆਨ

ਅਮਰੀਕਾ

ਜਨਰਲ

ਡਾਇਨਾਮਿਕਸ

ਬੀਏਈ ਸਿਸਟਮਜ਼

ਬਿ੍ਟੇਨ

ਏਅਰਬਸ

ਯੂਰਪੀਅਨ

ਲਿਓਨਾਰਡੋ

ਇਟਲੀ

ਅਲਮਾਜ-ਅਨਤੇਅ

ਰੂਸ

ਥੇਲਸ

ਫਰਾਂਸ