ਬਰਲਿਨ (ਏਐੱਨਆਈ) : ਵਿਸ਼ਵ ਵਿਚ ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡਰਿੰਗ ਨੂੰ ਲਗਾਤਾਰ ਸੰਰਖਿਅਣ ਦੇਣ ਦੇ ਮਾਮਲੇ ਵਿਚ ਮਸ਼ਹੂਰ ਪਾਕਿਸਤਾਨ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਾਰੇ ਮਾਮਲਿਆਂ ਵਿਚ ਗੰਭੀਰਤਾ ਵਰਤੇ ਅਤੇ ਅਜਿਹੇ ਕੰਮ ਕਰਨ ਵਾਲੇ ਸੰਗਠਨਾਂ ਦੀ ਨਿਗਰਾਨੀ ਲਈ ਮਜ਼ਬੂਤ ਤੰਤਰ ਬਣਾਏ।

ਜਰਮਨੀ ਦੇ ਮਨੀ ਲਾਂਡਰਿੰਗ ਮਾਹਿਰ ਗ੍ਰਾਹਮ ਬੈਰੋ ਨੇ ਕਿਹਾ ਕਿ ਪਾਕਿਸਤਾਨ ਹੁਣ ਆਪਣੀ ਜ਼ਿੰਮੇਵਾਰੀ ਤੋਂ ਬੱਚ ਨਹੀਂ ਸਕਦਾ। ਅੰਤਰਰਾਸ਼ਟਰੀ ਪੱਧਰ 'ਤੇ ਕਈ ਵਾਰ ਇਹ ਸਿੱਧ ਹੋ ਚੁੱਕਾ ਹੈ ਕਿ ਪਾਕਿ ਵੱਲੋਂ ਲਗਾਤਾਰ ਅਲਕਾਇਦਾ, ਹਿਜ਼ਬੁੱਲਾ ਅਤੇ ਤਾਲਿਬਾਨ ਵਰਗੇ ਸੰਗਠਨਾਂ ਨੂੰ ਅੱਤਵਾਦੀ ਫੰਡਿੰਗ ਕੀਤੀ ਜਾ ਰਹੀ ਹੈ। ਮਨੀ ਲਾਂਡਰਿੰਗ ਰਾਹੀਂ ਡਰੱਗ ਮਾਫ਼ੀਆ ਨੂੰ ਵੀ ਧਨ ਭਿਜਵਾਇਆ ਜਾਂਦਾ ਹੈ। ਇਸ ਦਾ ਖ਼ੁਲਾਸਾ ਫਿਨਸੇਨ ਮਾਮਲੇ ਵਿਚ ਵੀ ਹੋ ਚੁੱਕਾ ਹੈ ਜਿਸ ਵਿਚ ਇਹ ਪਤਾ ਚੱਲਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਕਾਲੇ ਧਨ ਦਾ ਨੈੱਟਵਰਕ ਚਲਾਉਣ ਵਾਲਾ ਪਾਕਿਸਤਾਨ ਦਾ ਅਲਤਾਫ ਖਨਾਨੀ ਡਰੱਗ ਮਾਫ਼ੀਆ ਅਤੇ ਅੱਤਵਾਦੀਆਂ ਨੂੰ ਹਰ ਸਾਲ ਅਰਬਾਂ ਡਾਲਰ ਦੀ ਸਹਾਇਤਾ ਪਹੁੰਚਾ ਰਿਹਾ ਸੀ।

ਵਿਸ਼ਵ ਵਿਚ ਅੱਤਵਾਦੀਆਂ ਨੂੰ ਫੰਡਿੰਗ ਦੇ ਮਾਮਲੇ ਦੇਖਣ ਵਾਲੇ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਇਸ ਮਾਮਲੇ ਨੂੰ ਦੇਖ ਰਿਹਾ ਹੈ। ਇਸ ਜਾਂਚ ਤੋਂ 2018 ਤੋਂ ਗ੍ਰੇ ਸੂਚੀ ਵਿਚ ਚੱਲ ਰਹੇ ਪਾਕਿਸਤਾਨ ਦਾ ਭਵਿੱਖ ਵੀ ਤੈਅ ਹੋ ਜਾਵੇਗਾ।

Posted By: Rajnish Kaur