ਪੈਰਿਸ, ਰਾਇਟਰਜ਼ : ਪਾਕਿਸਤਾਨ 'ਚ ਫਰਾਂਸ ਵਿਰੋਧੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਫਰਾਂਸ ਦੀ ਸਰਕਾਰ ਨੇ ਆਪਣੇ ਦੂਤਘਰ ਦੇ ਸਾਰੇ ਫਰਾਂਸੀਸੀ ਨਾਗਰਿਕਾਂ ਨੂੰ ਤੁਰੰਤ ਪਾਕਿਸਤਾਨ ਛੱਡਣ ਦਾ ਆਦੇਸ਼ ਦਿੱਤਾ ਹੈ। ਪਾਕਿਸਤਾਨ 'ਚ ਰਹਿਣ ਵਾਲੇ ਫਰਾਂਸ ਦੇ ਲੋਕਾਂ ਤੇ ਕੰਪਨੀਆਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਉਥੋਂ ਨਿਕਲ ਜਾਣਾ ਚਾਹੀਦਾ ਹੈ। ਇਸ ਹਫ਼ਤੇ ਫਰਾਂਸ ਵਿਰੋਧੀ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ 'ਚ ਫਰਾਂਸ ਦੇ ਦੂਤਘਰ ਨੇ ਵੀਰਵਾਰ ਨੂੰ ਦੇਸ਼ ਦੇ ਸਾਰੇ ਨਾਗਰਿਕ ਤੇ ਕੰਪਨੀਆਂ ਨੂੰ ਪਾਕਿਸਤਾਨ ਛੱਡਣ ਦੀ ਸਲਾਹ ਦਿੱਤੀ ਹੈ।

ਫਰਾਂਸ ਨੇ ਆਪਣੇ ਦੇਸ਼ ਦੇ ਨਾਗਰਿਕਾਂ ਤੇ ਕੰਪਨੀਆਂ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੇ ਅਸਥਾਈ ਤੌਰ 'ਤੇ ਪਾਕਿਸਤਾਨ ਛੱਡ ਦੇਣਾ ਚਾਹੀਦਾ ਕਿਉਂਕਿ ਦੇਸ਼ 'ਚ ਫਰਾਂਸੀਸੀ ਹਿੱਤ 'ਤੇ ਗੰਭੀਰ ਖਤਰਾ ਹੈ। ਇਹ ਜਾਣਕਾਰੀ ਡਿਪਲੋਮੈਟ ਸੂਤਰਾਂ ਵੱਲੋਂ ਵੀਰਵਾਰ ਨੂੰ ਦਿੱਤੀ ਗਈ। ਇਸ ਹਫਤੇ ਦੇਸ਼ 'ਚ ਹਿੰਸਕ ਝਡ਼ਪ ਹੋਈ ਸੀ।

Posted By: Ravneet Kaur