ਪੈਰਿਸ, ਏਐੱਫਪੀ : ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਫਰਾਂਸ 'ਚ ਵਧਾਇਆ ਜਾ ਸਕਦਾ ਹੈ ਲਾਕਡਾਊਨ। French Presidency ਨੇ ਬੁੱਧਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਗਲੇ ਹਫ਼ਤੇ ਰਾਸ਼ਟਰ ਨੂੰ ਸੰਬੋਧਨ ਕਰੇਗਾ ਜਿਸ 'ਚ ਮੰਨਿਆ ਜਾ ਰਿਹਾ ਹੈ ਕਿ ਫਰਾਂਸ 'ਚ ਹੁਣ ਹੋਰ ਵਧਾਇਆ ਜਾਵੇਗਾ ਲਾਕਡਾਊਨ। ਸਰੱਹਦ ਤੋਂ ਪਾਰ ਲਾਕਡਾਊਨ ਨੂੰ ਅੱਗੇ ਵਧਾਉਣ ਦਾ ਹੁਕਮ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮੈਕਰੋਂ ਵਾਇਰਸ ਦੇ ਖ਼ਿਲਾਫ਼ ਲੜਾਈ 'ਚ ਕੁਝ ਨਵੇਂ ਫੈਸਲਿਆਂ ਨੂੰ ਸਭ ਦੇ ਸਾਹਮਣੇ ਰੱਖਣਗੇ। ਉਹ ਸੋਮਵਾਰ ਸ਼ਾਮ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ।

ਕੋਰੋਨਾ ਵਾਇਰਸ ਦੁਨੀਆ ਭਰ 'ਚ ਹਰ ਰੋਜ ਸੈਂਕੜੇ ਲੋਕਾਂ ਦੀ ਜਾਨ ਲੈ ਰਿਹਾ ਹੈ। ਉੱਥੇ ਹੀ ਯੂਰੋਪੀ ਦੇਸ਼ਾਂ 'ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਦੱਸਣਯੋਗ ਹੈ ਕਿ ਫਰਾਂਸ ਵੱਲੋਂ ਇੱਥੇ ਕੋਰੋਨਾ ਮਹਾਮਾਰੀ ਨਾਲ ਪਿਛਲੇ 24 ਘੰਟਿਆਂ ਦੌਰਾਨ 541 ਮੌਤ ਦਰਜ ਕੀਤੀ ਗਈ ਹੈ। ਫਰਾਂਸ 'ਚ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਦੇਸ਼ 'ਚ ਲਗਾਤਾਰ ਸੰਕਮ੍ਰਿਤ ਲੋਕਾਂ ਦੀ ਗਿਣਤੀ 'ਚ ਇਜਾਫਾ ਹੋ ਰਿਹਾ ਹੈ। ਹਾਲਾਂਕਿ ਇਹ ਸੰਕਮ੍ਰਿਤ ਲੋਕਾਂ 'ਚ ਕੁਝ 21,254 ਮਰੀਜ ਠੀਕ ਹੋ ਕੇ ਘਰ ਵਾਪਸ ਆ ਰਹੇ ਹਨ। ਉਥੇ ਹੀ ਦੇਸ਼ 'ਚ 10,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਟਲੀ, ਸਪੇਨ, ਬਰਤਾਨੀਆ ਤੇ ਫਰਾਂਸ ਕੋਰੋਨਾ ਦੀ ਘਾਤਕ ਮਹਾਮਾਰੀ ਦਾ ਸਾਹਮਣਾ ਕਰਨ ਵਾਲੇ ਦੇਸ਼ਾਂ 'ਚ ਸਭ ਤੋਂ ਉੱਪਰ ਬਣੇ ਹੋਏ ਹਨ, ਜਦ ਕਿ ਅਮਰੀਕਾ 'ਚ ਸਭ ਤੋਂ ਵੱਧ 3 ਲੱਖ 83 ਹਜ਼ਾਰ ਤੋਂ ਵੱਧ ਪੌਜ਼ਿਟਿਵ ਮਾਮਲੇ ਹਨ।

ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਤੋਂ ਸੰਕਮ੍ਰਿਤ ਮਰੀਜਾਂ ਦੀ ਗਿਣਤੀ ਵੱਧ ਕੇ 14 ਲੱਖ 31 ਹਜ਼ਾਰ ਹੋ ਗਈ ਹੈ, ਜਦ ਕਿ ਹੁਣ ਤਕ ਕੁਝ 82 ਹਜ਼ਾਰ 145 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੁਨੀਆ ਭਰ 'ਚ ਵਾਇਰਸ ਨਾਲ ਸੰਕਮ੍ਰਿਤ ਤਿੰਨ ਲੱਖ ਇਕ ਹਜ਼ਾਰ 385 ਲੋਕ ਠੀਕ ਹੋ ਚੁੱਕੇ ਹਨ।

Posted By: Rajnish Kaur