ਨਵੀਂ ਦਿੱਲੀ (ਆਈਏਐੱਨਐੱਸ) : ਅਫ਼ਗਾਨਿਸਤਾਨ ਦੇ ਦੱਖਣੀ-ਪੂਰਬੀ ਪਾਕਟਿਕਾ ਸੂਬੇ ਦੇ ਜ਼ੁਰਮਟ ਜ਼ਿਲ੍ਹੇ 'ਚ ਅਮਰੀਕੀ ਤੇ ਅਫ਼ਗਾਨ ਹਵਾਈ ਫ਼ੌਜ ਦੇ ਸਾਂਝੇ ਹਮਲੇ ਵਿਚ ਤਾਲਿਬਾਨ ਦੇ ਪੰਜ ਅੱਤਵਾਦੀ ਮਾਰੇ ਗਏ। ਐਤਵਾਰ ਦੁਪਹਿਰ ਡੇਢ ਵਜੇ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ 'ਤੇ ਤਾਲਿਬਾਨ ਅੱਤਵਾਦੀ ਮੋਟਰਸਾਈਕਲਾਂ 'ਤੇ ਜਾ ਰਹੇ ਸਨ ਜੋਕਿ ਹਵਾਈ ਹਮਲੇ ਵਿਚ ਮਾਰੇ ਗਏ। ਸੂਬਾਈ ਪ੍ਰਸ਼ਾਸਨ ਨੇ ਇਸ ਹਮਲੇ ਵਿਚ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਅਫ਼ਗਾਨ ਅਧਿਕਾਰੀਆਂ ਵੱਲੋਂ ਇਸ ਸਰਹੱਦੀ ਖੇਤਰ ਦੇ ਇਕ ਟਿਕਾਣੇ 'ਤੇ ਮਾਰੇ ਗਏ ਛਾਪੇ ਦੌਰਾਨ ਹਜ਼ਾਰਾਂ ਕਿਲੋ ਚਰਸ ਬਰਾਮਦ ਕੀਤੀ ਗਈ ਹੈ।