ਨਈ ਦੁਨੀਆ, ਨਵੀਂ ਦਿੱਲੀ : Coronavirus Cause : ਚੀਨ 'ਚ ਪਹਿਲੀ ਵਾਰ ਨਜ਼ਰ ਆਏ CoronaVirus ਨਾਲ ਪੂਰੀ ਦੁਨੀਆ 'ਚ ਭਾਜੜ ਮਚੀ ਹੋਈ ਹੈ। ਇਸ ਛੂਤ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਵਾਲੇ ਮਰੀਜ਼ ਕਈ ਦੇਸ਼ਾਂ ਵਿਚ ਸਾਹਮਣੇ ਆਏ ਹਨ। ਚੀਨ ਤੋਂ ਇਲਾਵਾ ਹਾਂਗਕਾਂਗ, ਤਾਇਵਾਨ, ਥਾਈਲੈਂਡ, ਜਾਪਾਨ ਤੇ ਅਮਰੀਕਾ 'ਚ ਇਸ ਬਿਮਾਰੀ ਦੇ ਸ਼ੱਕੀ ਮਰੀਜ਼ ਮਿਲੇ ਹਨ। ਹੁਣ ਤਕ ਇਸ ਖ਼ਤਰਨਾਕ ਵਾਇਰਲ ਨਾਲ 17 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਉੱਥੇ ਹੀ 550 ਤੋਂ ਜ਼ਿਆਦਾ ਲੋਕ ਇਸ ਖ਼ਤਰਨਾਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਹਾਲ ਹੀ 'ਚ ਨਵੀਂ ਸਟੱਡੀ ਸਾਹਮਣੇ ਆਈ ਹੈ ਜਿਸ ਦੀ ਮਦਦ ਨਾਲ ਸੰਕ੍ਰਮਣ ਫੈਲਾਉਣ ਵਾਲੇ ਇਸ ਵਾਇਰਸ ਨਾਲ ਨਜਿੱਠਣ 'ਚ ਮਦਦ ਮਿਲ ਸਕਦੀ ਹੈ।

ਚੀਨ ਦੇ ਪੇਕਿੰਗ ਯੂਨੀਵਰਸਿਟੀ ਹੈਲਥ ਸਾਇੰਸ ਸੈਂਟਰ ਦੇ ਵੇਈ ਜੀ ਸਮੇਤ ਹੋਰ ਖੋਜੀਆਂ ਮੁਤਾਬਿਕ ਜਿਹੜੇ ਮਰੀਜ਼ ਇਸ ਖ਼ਤਰਨਾਕ Coronavirus ਨਾਲ ਪੀੜਤ ਹਨ ਜਿਸ ਨੂੰ WHO ਨੇ 209-nCoV ਨਾਂ ਦਿੱਤਾ ਹੈ, ਉਹ ਹੋਲਸੇਲ ਮਾਰਕੀਟ 'ਚ ਜਿੱਥੇ ਸੀ-ਫੂਡ, ਮੁਰਗੀਆਂ, ਸੱਪ, ਚਮਗਾਦੜ ਤੇ Farm Animals ਵੇਚੇ ਜਾਂਦੇ ਹਨ ਉਨ੍ਹਾਂ ਦੇ ਸੰਪਰਕ 'ਚ ਆਏ ਸਨ।

ਚੀਨ "ਚ ਵਾਇਰਲ ਨਾਲ 17 ਲੋਕਾਂ ਦੀ ਮੌਤ

ਮੈਡੀਕਲ ਵਾਈਰੋਲੌਜੀ 'ਚ ਪ੍ਰਕਾਸ਼ਿਤ ਹੋਈ ਸਟੱਡੀ ਮੁਤਾਬਿਕ ਦਸੰਬਰ 2019 'ਚ ਚੀਨ ਦੇ ਵੁਹਾਨ ਸ਼ਹਿਰ 'ਚ ਇਸ ਵਾਇਰਸ ਕਾਰਨ ਨਿਮੋਨੀਆ ਹੋਇਆ ਸੀ ਤੇ ਹੁਣ ਇਹ ਹਾਂਗਕਾਂਗ, ਸਿੰਗਾਪੁਰ, ਥਾਈਲੈਂਡ ਤੇ ਜਾਪਾਨ ਤਕ ਫੈਲ ਗਿਆ ਹੈ। ਇਸ ਵਾਇਰਲ ਦਾ ਵਿਸਤਾਰਤ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ CoV ਵਾਇਰਸ ਚਮਗਾਦੜ ਤੇ ਇਕ ਹੋਰ ਸ੍ਰੋਤ ਰਾਹੀਂ ਸਾਹਮਣੇ ਆਇਆ ਹੈ। ਇਸ ਸਟੱਡੀ 'ਚ ਵਿਗਿਆਨੀਆਂ ਨੇ ਕਿਹਾ ਹੈ ਕਿ 'ਇਹ ਕਹਿਣਾ ਮੁਸ਼ਕਿਲ ਹੈ ਕਿ 2019nCoV ਵਾਇਰਸ ਕਿਸ ਜਾਨਵਰ ਕਾਰਨ ਹੋਇਆ ਹੈ।' ਵਿਗਿਆਨੀ ਮੁਤਾਬਿਕ ਇਹ ਨਵਾਂ ਵਾਇਰਸ ਦੋ ਵਾਇਰਸਾਂ ਤੋਂ ਮਿਲ ਕੇ ਪੈਦਾ ਹੋਣ ਦਾ ਖਦਸ਼ਾ ਹੈ।

ਇਕ ਹੋਰ ਵਿਸ਼ਲੇਸ਼ਣ ਮੁਤਾਬਿਕ ਖੋਜੀਆਂ ਨੇ ਪਾਇਆ ਕਿ ਇਹ ਵਾਇਰਸ ਇਨਸਾਨਾਂ 'ਚ ਫੈਲਣ ਤੋਂ ਪਹਿਲਾਂ ਸੱਪਾਂ 'ਚ ਮੌਜੂਦ ਸੀ। ਉਨ੍ਹਾਂ ਦਾਕ ਹਿਣਾ ਹੈ ਕਿ 'ਸਾਡੀ ਫਾਈਂਡਿੰਗ ਹੈ ਕਿ ਇਸ ਵਾਇਰਲ ਨੂੰ ਫੈਲਾਉਣ ਲਈ ਸੱਪ ਸਭ ਤੋਂ ਢੁਕਵਾਂ ਜੰਗਲੀ ਜਾਨਵਰ ਹੈ।' ਉਨ੍ਹਾਂ ਕਿਹਾ ਕਿ ਰਿਸੈਪਟਰ ਬਾਈਂਡਿੰਗ ਪ੍ਰੋਟੀਨ ਕਾਰਨ ਸੱਪ ਰਾਹੀਂ ਇਨਸਾਨਾਂ 'ਚ ਇਹ ਵਾਇਰਸ ਆਉਣ ਦਾ ਖਦਸ਼ਾ ਹੈ।

ਇਹ ਵਾਇਰਸ 2003 'ਚ ਆਏ ਵਾਇਰਸ SARS ਵਾਂਗ ਹੀ ਹੈ। SARS ਕਾਰਨ 900 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ, ਉੱਥੇ ਹੀ ਸਾਢੇ ਅੱਠ ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹੋਏ ਸਨ। ਸਟੱਡੀ ਅਨੁਸਾਰ Coronavirus 'ਚ ਵਾਇਰਲ ਨਿਮੋਨੀਆ ਹੁੰਦਾ ਹੈ ਤੇ ਇਸ ਦਾ ਅਸਰ ਹਰੇਕ ਵਿਅਕਤੀ 'ਤੇ ਅਲੱਗ-ਅਲੱਗ ਹੋ ਸਕਦਾ ਹੈ।

Posted By: Seema Anand