ਟੋਕੀਓ (ਏਜੰਸੀ) : ਜਾਪਾਨ ਦੀ ਪੁਲਾੜ ਏਜੰਸੀ ਨੇ ਬੁੱਧਵਾਰ ਨੂੰ ਤੜਕੇ ਤਾਨੇਗਾਸ਼ਿਮਾ ਟਾਪੂ ਸਥਿਤ ਆਪਣੇ ਲਾਂਚ ਪੈਡ ਨੇੜੇ ਲੱਗੀ ਅੱਗ ਕਾਰਨ ਕਾਫ਼ੀ ਅਹਿਮ ਰਾਕਟ ਲਾਂਚਿੰਗ ਟਾਲ਼ ਦਿੱਤੀ। ਇਹ ਰਾਕੇਟ ਪੁਲਾੜ ਯਾਤਰੀਆਂ ਲਈ 5.3 ਟਨ ਰਸਦ ਲੈ ਕੇ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈਐੱਸਐੱਸ) ਜਾਣ ਵਾਲਾ ਸੀ।

ਐੱਸ ਐੱਚ-2 ਬੀ ਰਾਕੇਟ ਨੂੰ ਸਥਾਨਕ ਸਮੇਂ ਮੁਤਾਬਕ ਤੜਕੇ ਤਿੰਨ ਵਜ ਕੇ ਪੰਜ ਮਿੰਟ 'ਤੇ ਲਾਂਚ ਕੀਤਾ ਜਾਣਾ ਸੀ। ਇਹ ਰਾਕੇਟ ਜਾਪਾਨ ਦੀ ਪੁਲਾੜ ਏਜੰਸੀ ਦੇ ਮਾਲਵਾਹਕ ਜਹਾਜ਼ ਕੋਉਨੋਤੋਰੀ-8 ਨੂੰ ਆਈਐੱਸਐੱਸ 'ਤੇ ਲੈ ਕੇ ਜਾਣ ਵਾਲਾ ਸੀ। ਇਹ ਜਹਾਜ਼ ਆਈਐੱਸਐੱਸ 'ਤੇ ਮੌਜੂਦ ਵਿਗਿਆਨੀਆਂ ਲਈ ਭੋਜਨ ਤੇ ਪਾਣੀ ਦੇ ਨਾਲ ਹੀ ਬੈਟਰੀਆਂ ਤੇ ਖੋਜ ਕਾਰਜ ਲਈ ਜ਼ਰੂਰੀ ਹੋਰ ਸਾਮਾਨ ਸੀ। ਜਾਪਾਨ ਦੀ ਪੁਲਾੜ ਏਜੰਸੀ ਕੋਉਨੋਤੋਰੀ-8 ਨੂੰ ਦੁਨੀਆ ਦਾ ਸਭ ਤੋਂ ਵੱਡਾ ਪੁਲਾੜ ਮਾਲਵਾਹਕ ਵਾਹਨ ਦੱਸਦੀ ਹੈ। ਇਸ ਲਾਂਚਿੰਗ ਦਾ ਜ਼ਿੰਮਾ ਜਾਪਾਨ ਦੀ ਮਿਤਸੁਬਿਸ਼ੀ ਹੈਵੀ ਇੰਡਸਟਰੀਜ਼ (ਐੱਮਐੱਚਆਈ) ਕੋਲ ਸੀ। ਐੱਮਐੱਚਆਈ ਅੱਗ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਅੱਗ ਨਾਲ ਰਾਕੇਟ ਜਾਂ ਲਾਂਚ ਪੈਡ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਿਆ।