ਜੇਐੱਨਐੱਨ, ਪੈਰਿਸ, ਏਪੀ : ਧਨ ਸੋਧ ਤੇ ਅੱਤਵਾਦ ਨੂੰ ਧਨ ਮੁਹੱਈਆ ਕੀਤੇ ਜਾਣ ਸਬੰਧੀ ਗਤੀਵਿਧੀਆਂ ਦੀ ਰੋਕਥਾਮ ਲਈ ਉਨ੍ਹਾਂ ਦੀ ਨਿਗਰਾਨੀ ਕਰਨ ਵਾਲੇ ਆਲਮੀ ਸੰਗਠਨ ਨੇ ਕੋਰੋਨਾ ਵਾਇਰਸ ਨਾਲ ਜੁੜੇ ਫਰਜ਼ੀਵਾੜੇ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਵਿੱਤੀ ਐਕਸ਼ਨ ਟਾਸਕ ਫੋਰਸ ਦਾ ਕਹਿਣਾ ਹੈ ਕਿ ਹਾਲ ਦੇ ਦਿਨਾਂ 'ਚ ਕੋਵਿਡ-19 ਨਾਲ ਜੁੜੇ ਫ਼ਰਜੀਵਾੜੇ ਤੇਜ਼ੀ ਨਾਲ ਵੱਧ ਰਹੇ ਹਨ।

ਐੱਫਏਟੀਐੱਫ ਨੇ ਕਿਹਾ ਕਿ ਫਰਜ਼ੀ ਮੈਡੀਕਲ ਸਪਲਾਈ, ਵਿੱਤੀ ਪ੍ਰੋਤਸਾਹਨ ਉਪਾਅ ਤੇ ਆਨਲਾਈਨ ਘੁਟਾਲਿਆਂ ਨਾਲ ਜੁੜੀ ਧੋਖਾਧੜੀ ਦੁਨੀਆ ਭਰ 'ਚ ਸਰਕਾਰਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਹੀ ਹੈ।

ਇਸ ਤੋਂ ਇਲਾਵਾ, ਪੈਰਿਸ ਸਥਿਤ ਸੰਗਠਨ ਨੇ ਪਾਕਿਸਤਾਨ ਨੂੰ ਆਪਣੀ ਅਖੌਤੀ 'ਗ੍ਰੇ' ਸੂਚੀ 'ਚ ਬਰਕਰਾਰ ਰੱਖਿਆ ਹੈ। ਸੰਗਠਨ ਨੇ ਕਿਹਾ ਕਿ ਇਹ ਦੇਸ਼ ਉਸ ਦੇ 27 ਸੁਝਾਵਾਂ 'ਚੋਂ 6 ਨੂੰ ਪੂਰਾ ਕਰਨ 'ਚ ਨਾਕਾਮ ਰਿਹਾ ਹੈ ਤੇ ਅੱਤਵਾਦ ਨੂੰ ਪੈਸਾ ਮੁਹੱਈਆ ਕੀਤੇ ਜਾਣ ਦੇ ਖ਼ਿਲਾਫ਼ ਖ਼ਾਸਤੌਰ 'ਤੇ ਕਿਤੇ ਜ਼ਿਆਦਾ ਨਿਰਣਾਇਕ ਕਾਰਵਾਈ ਦੀ ਲੋੜ ਹੈ। ਉੱਥੇ, ਆਈਸਲੈਂਡ ਤੇ ਮੰਗੋਲੀਆ ਨੂੰ ਨਿਗਰਾਨੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ।

Posted By: Amita Verma