ਕੀਵ (ਰਾਇਟਰ) : ਸੰਯੁਕਤ ਰਾਸ਼ਟਰ ਦੀ ਅਗਵਾਈ ’ਚ ਰੂਸ, ਯੂਕਰੇਨ ਤੇ ਤੁਰਕੀ ਵਿਚਾਲੇ ਹੋਏ ਸਮਝੌਤੇ ਤਹਿਤ ਹਾਲੇ ਤਕ 37 ਲੱਖ ਟਨ ਅਨਾਜ ਯੂਕਰੇਨ ਦੇ ਵੱਖ ਵੱਖ ਦੇਸ਼ਾਂ ’ਚ ਪਹੁੰਚ ਚੁੱਕਾ ਹੈ। ਇਹ ਅਨਾਜ 165 ਕਾਰਗੋ ਬੇੜਿਆਂ ਰਾਹੀਂ ਕਾਲਾਸਾਗਰ ਦੇ ਰਸਤੇ ਭੇਜਿਆ ਗਿਆ ਹੈ। ਐਤਵਾਰ ਨੂੰ ਯੂਕਰੇਨ ਦੀਆਂ ਬੰਦਰਗਾਹਾਂ ਤੋਂ ਦਸ ਜਹਾਜ਼ਾਂ ’ਚ ਕੁਲ 169300 ਟਨ ਅਨਾਜ ਰਵਾਨਾ ਕੀਤਾ ਗਿਆ। ਇਨ੍ਹਾਂ ਤੋਂ ਅੱਠ ਜਹਾਜ਼ ਓਡੇਸਾ ਦੀ ਬੰਦਰਗਾਹ ਤੋਂ ਰਵਾਨਾ ਹੋਏ। 24 ਫਰਵਰੀ ਨੂੰ ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਤੋਂ ਅਨਾਜ ਦੀ ਬਰਾਮਦ ਰੁਕ ਗਈ ਸੀ, ਜਦਕਿ ਅਮਰੀਕਾ ਤੇ ਯੂਰਪ ਦੀਆਂ ਪਾਬੰਦੀਆਂ ਕਰਕੇ ਰੂਸ ਤੋਂ ਅਨਾਜ ਦੀ ਬਰਾਮਦ ਰੁਕੀ ਹੋਈ ਸੀ। ਇਸ ਦੇ ਕਾਰਨ ਸੰਸਾਰ ’ਚ ਅਨਾਜ ਸੰਕਟ ਦਾ ਖਤਰਾ ਪੈਦਾ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਰੂਸ ਤੇ ਯੂਕਰੇਨ ਦੁਨੀਆ ਦੇ 35 ਫੀਸਦੀ ਅਨਾਜ ਦੀ ਬਰਾਮਦ ਕਰਦੇ ਹਨ। ਸੰਯੁਕਤ ਰਾਸ਼ਟਰ ਦੀ ਅਗਵਾਈ ’ਚ ਹੋਏ ਸਮਝੌਤੇ ਤੋਂ ਬਾਅਦ ਯੂਕਰੇਨ ਹੀ ਨਹੀਂ, ਰੂਸ ਤੋਂ ਵੀ ਅਨਾਜ ਦੀ ਬਰਾਮਦ ਦਾ ਰਸਤਾ ਸਾਫ ਹੋ ਗਿਆ ਹੈ। ਇਸ ਤੋਂ ਬਾਅਦ ਦੁਨੀਆ ਨੂੰ ਰਾਹਤ ਮਿਲੀ ਤੇ ਅਨਾਜ ਦੀ ਵਧਦੀਆਂ ਕੀਮਤਾਂ ਵੀ ਕਾਬੂ ’ਚ ਆਈਆਂ।

Posted By: Shubham Kumar