ਟੋਕੀਓ, ਏਜੰਸੀ : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਗਿਣਤੀ 'ਚ ਭਾਰੀ ਗਿਰਾਵਟ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਲਗਾਈ ਗਈ ਐਮਰਜੈਂਸੀ ਹਟਾ ਦਿੱਤੀ ਹੈ। ਸਰਕਾਰੀ ਕਮੀਸ਼ਨ ਪੈਨਲ ਦੇ ਮਾਹਿਰਾਂ ਨੇ ਕਾਨਾਗਾਵਾ, ਚਿਬਾ ਅਤੇ ਸੈਤਾਮਾ ਪ੍ਰਾਂਤ ਅਤੇ ਹੋਕਾਈਡੋ ਤੋਂ ਐਮਰਜੈਂਸੀ ਹਟਾਉਣ ਦੀ ਇਜਾਜ਼ਤ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਜਾਪਾਨ ਦੇ ਜ਼ਿਆਦਾਤਰ ਹਿੱਸਿਆਂ ਤੋਂ ਐਮਰਜੈਂਸੀ ਹਟਾਏ ਜਾਣ ਦੇ ਬਾਵਜੂਦ ਇਨ੍ਹਾਂ ਹਿੱਸਿਆਂ ਤੋਂ ਪਾਬੰਦੀਆਂ ਨੂੰ ਨਹੀਂ ਹਟਾਇਆ ਗਿਆ ਸੀ। ਇਸ ਐਲਾਨ ਦੇ ਨਾਲ ਜਾਪਾਨ ਦੇ ਸਾਰੇ ਇਲਾਕਿਆਂ ਤੋਂ ਐਮਰਜੈਂਸੀ ਹਟਾ ਲਈ ਗਈ ਹੈ।

Posted By: Susheel Khanna