ਕਾਹਿਰਾ (ਏਪੀ) : ਮਿਸਰ ਦੀ ਰਾਜਧਾਨੀ ਕਾਹਿਰਾ 'ਚ ਲਗਾਏ ਗਏ ਰਾਤ ਦੇ ਕਰਫਿਊ ਦੌਰਾਨ ਇਕ ਟਰਾਲੇ ਦੇ ਕਈ ਕਾਰਾਂ ਨਾਲ ਟਕਰਾ ਜਾਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਲੋਕ ਜ਼ਖ਼ਮੀ ਹੋ ਗਏ।

ਪ੍ਰਸ਼ਾਸਨ ਅਨੁਸਾਰ ਕਰਫਿਊ ਦੇ ਐਲਾਨ ਪਿੱਛੋਂ ਸਾਰੇ ਪਾਸੇ ਭਾਜੜ ਮਚ ਗਈ ਤੇ ਡਰਾਈਵਰਾਂ ਵੱਲੋਂ ਆਪਣੀ ਮੰਜ਼ਲ ਤਕ ਪੁੱਜਣ ਲਈ ਵਾਹਨ ਤੇਜ਼ ਗਤੀ ਨਾਲ ਚਲਾਏ ਗਏ ਜਿਸ ਕਾਰਨ ਇਕ ਟਰਾਲੇ ਦੇ ਕਈ ਕਾਰਾਂ ਨਾਲ ਟਕਰਾ ਜਾਣ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਟਰਾਲੇ ਵਿਚ ਉਸਾਰੀ ਦਾ ਸਾਮਾਨ ਲੱਦਿਆ ਹੋਇਆ ਸੀ। ਦੱਸਣਯੋਗ ਹੈ ਕਿ ਮਿਸਰ ਵਿਚ ਹਰ ਸਾਲ ਵੱਖ-ਵੱਖ ਹਾਦਸਿਆਂ ਵਿਚ ਕਰੀਬ ਅੱਠ ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ।