ਏਜੰਸੀ, ਤੇਹਰਾਨ : ਬੀਤੀ ਰਾਤ ਭੂਚਾਲ ਦੇ ਤੇਜ਼ ਝਟਕਿਆਂ ਨਾਲ ਈਰਾਨ ਬੁਰੀ ਤਰ੍ਹਾਂ ਹਿੱਲ ਚੁੱਕਾ ਹੈ। ਇਸ ਭੂਚਾਲ ਦੀ ਤੀਬਰਤਾ 5.9 ਦੱਸੀ ਜਾ ਰਹੀ ਹੈ। ਟੈਲੀਵੀਜ਼ਨ ਦੀਆਂ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਉਤਰੀ ਪੱਛਮੀ ਈਰਾਨ ਵਿਚ ਰਾਤ ਨੂੰ ਆਏ ਭੂਚਾਲ ਨੇ ਭਾਰੀ ਤਬਾਹੀ ਅਤੇ ਨੁਕਸਾਨ ਕੀਤਾ ਹੈ। ਭੂਚਾਲ ਵਿਚ ਸ਼ੁੱਕਰਵਾਰ ਨੂੰ ਪੰਜ ਲੋਕਾਂ ਦੀ ਮੌਤ ਅਤੇ 120 ਜ਼ਖ਼ਮੀ ਹੋ ਗਏ ਹਨ।

ਭੂਚਾਲ ਦੀ ਪੁਸ਼ਟੀ

ਈਰਾਨ ਮੀਡੀਆ ਮੁਤਾਬਕ ਦੇਸ਼ ਦੇ ਉਤਰੀ ਪੱਛਮੀ ਖੇਤਰ ਵਿਚ 5.9 ਤੀਬਰਤਾ ਨਾਲ ਆਇਆ ਹੈ। ਭੂਚਾਲ ਈਰਾਨ ਦੇ ਪੂਰਬੀ ਅਜਰਬੈਜਾਨ ਸੂਬੇ ਵਿਚ ਰਾਤ 2.20 ਵਜੇ ਆਇਆ। ਭੂਚਾਲ ਦਾ ਕੇਂਦਰ ਦੋ ਕਿਲੋਮੀਟਰ ਤਕ ਗਹਿਰਾ ਸੀ। ਭੂਚਾਲ ਨੂੰ ਲਗਪਗ 20 ਮਿਲੀਅਨ ਲੋਕਾਂ ਨੇ ਮਹਿਸੂਸ ਕੀਤਾ।

ਦੱਸ ਦੇਈਏ ਈਰਾਨ ਭੂਚਾਲ ਨੂੰ ਲੈ ਕੇ ਇਕ ਸੰਵੇਦਨਸ਼ੀਲ ਖੇਤਰ ਹੈ, ਇਹ ਔਸਤਨ ਇਕ ਦਿਨ ਵਿਚ ਇਕ ਭੂਚਾਲ ਮਹਿਸੂਸ ਕੀਤਾ ਜਾਂਦਾ ਹੈ। 2003, 6.6 ਤੀਬਰਤਾ ਦੇ ਭੂਚਾਲ ਨੇ ਇਤਿਹਾਸਕ ਬਾਮ ਸ਼ਹਿਰ ਨੂੰ ਤਬਾਹ ਕਰ ਦਿੱਤਾ, ਜਿਸ ਵਿਚ 26 ਹਜ਼ਾਰ ਲੋਕ ਮਾਰੇ ਗਏ ਸੀ।

Posted By: Susheel Khanna