ਇਸਤਾਂਬੁਲ (ਏਐੱਫਪੀ) : ਐਜੀਅਨ ਸਮੁੰਦਰ 'ਚ ਸ਼ੁੱਕਰਵਾਰ ਨੂੰ ਜ਼ਬਰਦਸਤ ਭੂਚਾਲ ਆਇਆ। ਇਸ ਦੇ ਝਟਕੇ ਤੁਰਕੀ ਤੋਂ ਗ੍ਰੀਸ ਤਕ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਰਫ਼ਤਾਰ ਸੱਤ ਮਾਪੀ ਗਈ। ਤੁਰਕੀ ਦੇ ਇਜਮਿਰ 'ਚ ਇਮਾਰਤ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਭੂਚਾਲ ਕਾਰਨ ਡਰ ਕਾਰਨ ਲੋਕ ਸੜਕਾਂ 'ਤੇ ਆ ਗਏ ਤੇ ਇਧਰ-ਉਧਰ ਭੱਜਣ ਲੱਗੇ। ਇਸਤਾਂਬੁਲ ਤੇ ਗ੍ਰੀਕ ਆਈਲੈਂਡ 'ਚ ਵੀ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਮੋਸ ਟਾਪੂ 'ਤੇ ਅੱਠ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੋਵਾਂ ਦੇਸ਼ਾਂ 'ਚ ਸਮੁੰਦਰ 'ਚ ਉੱਚੀਆਂ ਲਹਿਰਾਂ ਉੱਠਣ ਲੱਗੀਆਂ ਤੇ ਇਜਮਿਰ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ। ਤੁਰਕੀ ਦੇ ਸਰਕਾਰੀ ਮੀਡੀਆ ਅਨੁਸਾਰ ਚਾਰ ਲੋਕਾਂ ਦੀ ਮੌਤ ਹੋ ਗਈ ਤੇ 120 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਜਮਿਰ ਦੇ ਕਈ ਜ਼ਿਲਿ੍ਹਆਂ 'ਚ ਇਮਾਰਤਾਂ ਡਿਗਣ ਤੇ ਮਲਬੇ 'ਚ ਲੋਕਾਂ ਦੇ ਦੱਬੇ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਕਈ ਹੋਰ ਸੂਬਿਆਂ 'ਚ ਵੀ ਮਾਲੀ ਨੁਕਸਾਨ ਦੀਆਂ ਖਬਰਾਂ ਹਨ।


ਇਜਮਿਰ ਦੇ ਮੇਅਰ ਟੰਕ ਸੋਇਰ ਨੇ ਦੱਸਿਆ ਕਿ ਸੂਬੇ 'ਚ ਲਗਭਗ 20 ਇਮਾਰਤਾਂ ਦੇ ਡਿਗਣ ਦੀ ਖ਼ਬਰ ਹੈ। ਇਜਮਿਰ ਦੇ ਗਵਰਨਰ ਨੇ ਦੱਸਿਆ ਕਿ 70 ਲੋਕਾਂ ਨੂੰ ਮਲਬੇ 'ਚੋਂ ਸੁਰੱਖਿਅਤ ਕੱਿਢਆ ਗਿਆ ਹੈ। ਘੱਟੋ-ਘੱਟ 25-30 ਸੈਕੰਡ ਤਕ ਭੂਚਾਲ ਦੇ ਝਟਕੇ ਲੱਗਦੇ ਰਹੇ।

Posted By: Susheel Khanna