International news ਲੰਡਨ, ਏਜੰਸੀਆਂ : ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਦੀ ਛੇਵੀਂ ਪਤਨੀ ਰਾਜਕੁਮਾਰੀ ਹਯਾ ਬਿਤ ਹੁਸੈਨ ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ ਹੈ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਰਾਜਕੁਮਾਰੀ ਦਾ ਉਨ੍ਹਾਂ ਦੇ ਬ੍ਰਿਟਿਸ਼ ਬਾਡੀਗਾਰਡ ਦੇ ਨਾਲ ਅਫੇਅਰ ਸੀ। ਉਨ੍ਹਾਂ ਨੇ ਇਹ ਗੱਲ ਲੁਕਾਉਣ ਲਈ ਆਪਣੇ ਬਾਡੀਗਾਰਡ ਨੂੰ 12 ਕਰੋੜ ਰੁਪਏ ਦਿੱਤੇ ਸੀ। ਇਸ ਦੇ ਇਲਾਵਾ ਮਹਿੰਗੇ ਗਿਫਟ ਵੀ ਦਿੱਤੇ। ਇਸ 'ਚ 50 ਲੱਖ ਦੀ ਬੰਦੂਕ ਤੇ 12 ਲੱਖ ਦੀ ਘੜੀ ਸ਼ਾਮਲ ਹਨ।


ਦੁਬਈ ਦੇ ਸ਼ਾਸਕ ਨੇ ਫਰਵਰੀ 2019 'ਚ ਬਗੈਰ ਬਤਾਏ ਰਾਜਕੁਮਾਰੀ ਨੂੰ ਤਲਾਕ ਦੇ ਦਿੱਤੇ ਸੀ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਰਾਜਕੁਮਾਰੀ ਦੀ ਇਸ ਅਫੇਅਰ ਦੇ ਚੱਲਦੇ ਤਲਾਕ ਹੋ ਗਿਆ। ਪਿਛਲੇ ਕਈ ਸਾਲਾ ਤੋਂ ਰਾਜਕੁਮਾਰੀ ਬ੍ਰਿਟੇਨ 'ਚ ਰਹਿ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਦੇ ਵਿਚਕਾਰ ਅਫੇਅਰ 2016 'ਚ ਹੋਇਆ। ਇਸ ਦੇ ਬਾਅਦ ਹੀ ਰਾਜਕੁਮਾਰੀ ਲਈ ਬਾਡੀਗਾਰਡ ਨੇ ਕੰਮ ਕਰਨਾ ਸ਼ੁਰੂ ਕੀਤਾ। 46 ਸਾਲ ਦੀ ਰਾਜਕੁਮਾਰੀ ਦੀ 37 ਸਾਲ ਦੇ ਬਾਡੀਗਾਡ ਰਸੇਲ ਫਲਾਵਰ ਦੇ ਨਾਲ ਰਿਸ਼ਤਾ ਦੋ ਸਾਲਾ ਤਕ ਚਲਿਆ।


ਤਿੰਨ ਹੋਰ ਬਾਡੀਗਾਰਡ ਨੂੰ ਚੁੱਪ ਰਹਿਣ ਲਈ ਕੋਰੋੜਾਂ ਰੁਪਏ ਦਿੱਤੇ

ਡੇਲੀ ਮੈਲ ਅਨੁਸਾਰ ਰਾਜਕੁਮਾਰੀ ਹਆ ਨੇ ਤਿੰਨ ਹੋਰ ਬਾਡੀਗਾਰਡ ਨੂੰ ਚੁੱਪ ਰਹਿਣ ਲਈ ਕੋਰੋੜਾਂ ਰੁਪਏ ਦਿੱਤੇ। ਬਾਡੀਗਾਰਡ ਰਸੇਲ ਦੀ ਪਤਨੀ ਦੇ ਇਕ ਕਰੀਬੀ ਅਨੁਸਾਰ ਰਸੇਲ ਦੀ ਪਤਨੀ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਪਤੀ ਨੂੰ ਕੋਰੋੜਾਂ ਰੁਪਏ ਤੇ ਮਹਿੰਗੇ ਗਿਫਟ ਦੇ ਕੇ ਝਾਂਸੇ 'ਚ ਫਸਾਇਆ ਗਿਆ।

Posted By: Sarabjeet Kaur