ਕਾਬੁਲ, ਏਐਨਆਈ : ਤਾਲਿਬਾਨ ਦੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ 'ਚ ਹਾਲਾਤ ਵਿਗੜਦੇ ਜਾ ਰਹੇ ਹਨ। ਦਹਿਸ਼ਤਗਰਦ ਨੇ ਇਕ ਵਾਰ ਫਿਰ ਖੂਨੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਨੰਗਰਹਾਰ ਸੂਬੇ ਦਾ ਜਲਾਲਾਬਾਦ ਸ਼ਹਿਰ ਅੱਤਵਾਦੀ ਗਤੀਵਿਧੀਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਨਿਊਜ਼ ਏਜੰਸੀ ਏਐਨਆਈ ਨੇ ਸਪੁਤਨਿਕ ਦੇ ਹਵਾਲੇ ਤੋਂ ਦੱਸਿਆ ਕਿ ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ 'ਚ ਐਤਵਾਰ ਨੂੰ ਇਕ ਬੱਸ ਸਟੇਸ਼ਨ 'ਤੇ ਬੰਬ ਧਮਾਕਾ ਹੋਇਆ ਜਿਸ 'ਚ ਦੋ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ 'ਚ ਇਕ ਤਾਲਿਬਾਨੀ ਵੀ ਜ਼ਖ਼ਮੀ ਹੋਇਆ ਹੈ।

ਤਾਲਿਬਾਨ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ

ਸ਼ਨੀਵਾਰ ਨੂੰ ਪੂਰਵੀ ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ 'ਚ ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਤਿੰਨ ਬੰਬ ਧਮਾਕੇ ਕੀਤੇ ਗਏ ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 21 ਜ਼ਖ਼ਮੀ ਹੋ ਗਏ ਸੀ। ਇਹ ਬੰਬ ਧਮਾਕੇ ਉਦੋਂ ਹੋ ਰਹੇ ਹਨ ਜਦੋਂ ਤਾਲਿਬਾਨ ਨੇ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਤੇ ਸੰਪੱਤੀ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ।

Posted By: Ravneet Kaur