ਜੇਐੱਨਐੱਨ, ਜੇਨੇਵਾ : ਇਕ ਵਾਰ ਸੰਕ੍ਰਮਿਤ ਹੋ ਚੁੱਕਿਆ ਇਨਸਾਨ ਦੁਬਾਰਾ ਕੋਰੋਨਾ ਵਾਇਰਸ ਦੀ ਲਪੇਟ 'ਚ ਆਵੇਗਾ ਇਸ ਗੱਲ ਦੀ ਪੁਸ਼ਟੀ ਵਿਸ਼ਵ ਸਿਹਤ ਸੰਗਠਨ ਨੇ ਨਹੀਂ ਕੀਤੀ ਹੈ। ਸੰਗਠਨ ਦੇ ਸੀਨੀਅਰ ਐਕਸਪਰਟ ਨੇ ਕਿਹਾ ਕਿ ਉਂਝ ਤਾਂ ਕੁਝ ਅਜਿਹੇ ਮਾਮਲੇ ਹਨ ਜਿਸ 'ਚ ਦੁਬਾਰਾ ਸੰਕ੍ਰਮਿਤ ਹੋਣ ਦੇ ਉਦਾਹਰਨ ਹਨ ਪਰ ਅਜੇ ਇਸ ਗੱਲ ਨੂੰ ਪੁਸ਼ਟ ਤੌਰ 'ਤੇ ਨਹੀਂ ਕਿਹਾ ਜਾ ਸਕਦਾ।

ਵੀਰਵਾਰ ਨੂੰ ਇਕ ਵਰਚੁਅਲ ਕਾਨਫਰੰਸ 'ਚ WHO ਹੈਲਥ ਐਮਰਜੈਂਸੀ ਪ੍ਰੋਗਰਾਮ 'ਚ ਕੋਵਿਡ-19 ਦੀ ਟੈਕਨੀਕਲ ਲੀਡ ਮਾਰਿਆ ਵੈਨ ਕੇਰਹੋਵ ਨੇ ਦੱਸਿਆ ਕਿ ਕਈ ਹਫ਼ਤਿਆਂ ਤੋਂ ਕੁਝ ਲੋਕਾਂ ਦੇ PCR (polymerase chain reaction) ਪਾਜ਼ੇਟਿਵ ਆ ਰਹੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਲੰਬੇ ਸਮੇਂ ਤੋਂ ਇਨਫੈਕਟਿਡ ਹਨ।

WHO ਐਕਸਪਰਟ ਮੁਤਾਬਿਕ, ਸੈਂਪਲ ਏਰਰ ਵੀ ਦੁਬਾਰਾ ਪਾਜ਼ੇਟਿਵ ਰਿਜਲਟ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਨੇ ਵਾਇਰਸ ਦੇ ਸਿਕਵੈਂਸ 'ਤੇ ਜ਼ੋਰ ਦਿੱਤਾ ਤੇ ਕਿਹਾ, 'ਇਨ੍ਹਾਂ ਮਾਮਲਿਆਂ 'ਚ ਸਾਨੂੰ ਸਿਕਵੈਂਸ ਦੇਖਣਾ ਚਾਹੀਦਾ। ਅਮਰੀਕਾ ਦਾ ਇਕ ਗ੍ਰਾਫਿਕ ਡਿਜ਼ਾਈਨਰ ਅਪ੍ਰੈਲ 'ਚ ਪਹਿਲੀ ਵਾਰ ਸੰਕ੍ਰਮਿਤ ਹੋਇਆ ਤੇ ਤਿੰਨ ਮਹੀਨਿਆਂ ਬਾਅਦ ਜੁਲਾਈ 'ਚ ਦੁਬਾਰਾ ਸੰਕ੍ਰਮਿਤ ਹੋ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਰਾਹੀਂ ਦਿੱਤੀ।

Posted By: Amita Verma