ਸਿੰਗਾਪੁਰ (ਪੀਟੀਆਈ) : ਭਾਰਤ ਤੋਂ ਸਿੰਗਾਪੁਰ ਘਰੇਲੂ ਸਹਾਇਕ ਦੇ ਰੂਪ 'ਚ ਗਈ 27 ਸਾਲਾ ਅਮਨਦੀਪ ਕੌਰ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਅਦਾਲਤ ਨੇ ਦੋਸ਼ੀ ਜੋੜੇ ਦੀ ਸਜ਼ਾ ਮਾਫ਼ੀ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ। ਭਾਰਤ ਦੀ ਰਹਿਣ ਵਾਲੀ ਅਮਨਦੀਪ ਕੌਰ ਸਿੰਗਾਪੁਰ 'ਚ ਘਰੇਲੂ ਸਹਾਇਕ ਦੇ ਰੂਪ 'ਚ ਮੁਸਲਿਮ ਜੋੜੇ ਦੇ ਘਰ ਕੰਮ ਕਰਨ ਪੁੱਜੀ ਸੀ। ਉਹ 2016 'ਚ ਸਿਰਫ਼ ਡੇਢ ਮਹੀਨਾ ਹੀ ਕੰਮ ਕਰ ਸਕੀ। ਇਸ ਦੌਰਾਨ ਇਸ ਜੋੜੇ ਨੇ ਉਸ ਨਾਲ ਹਰ ਰੋਜ਼ ਕੁੱਟਮਾਰ ਕੀਤੀ। ਇਕ ਵਾਰ ਜੋੜੇ ਨੇ ਅਮਨਦੀਪ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ 'ਚ ਸ਼ਿਕਾਇਤ ਕੀਤੀ ਗਈ। ਮਾਮਲਾ ਅਦਾਲਤ 'ਚ ਚੱਲਣ ਤੋਂ ਬਾਅਦ ਸਿੰਗਾਪੁਰ ਦੀ ਰਹਿਣ ਵਾਲੀ 40 ਸਾਲਾ ਫਰਹਾ ਤਹਿਸੀਨ ਤੇ ਉਸ ਦੇ ਪਤੀ ਮੁਹੰਮਦ ਤਸਲੀਮ ਨੂੰ ਸ਼ਜਾ ਦਿੱਤੀ ਗਈ ਹੈ।

ਅਦਾਲਤ ਨੇ ਫਰਹਾ ਨੂੰ ਇਕ ਸਾਲ ਨੌਂ ਮਹੀਨੇ ਤੇ ਉਸ ਦੇ ਪਤੀ ਨੂੰ ਚਾਰ ਮਹੀਨੇ ਦੀ ਸਜ਼ਾ ਸੁਣਾਈ ਹੈ। ਜੋੜੇ ਨੇ ਇਹ ਕਹਿ ਕੇ ਅਦਾਲਤ 'ਚ ਬਿਨੈ ਕੀਤਾ ਕਿ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ 'ਚ ਦਿੱਕਤ ਆ ਸਕਦੀ ਹੈ। ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ। ਇਸ ਜੋੜੇ ਦੀ ਸਜ਼ਾ 19 ਜੁਲਾਈ ਨੂੰ ਸ਼ੁਰੂ ਹੋ ਜਾਵੇਗੀ।