ਜੇਨੇਵਾ, ਸਪੁਤਨਿਕ : Coronavirus World News ਦੁਨੀਆਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਦੁਨੀਆਭਰ 'ਚ ਲਗਪਗ 2 ਲੱਖ 14 ਹਜ਼ਾਰ 985 ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਮਿਲਾ ਕੇ ਦੁਨੀਆ 'ਚ ਕੋਰੋਨਾ ਦਾ ਅੰਕੜਾ 2 ਕਰੋੜ ਦੇ ਪਾਰ ਹੈ।

WHO ਅਨੁਸਾਰ ਦੁਨੀਆ 'ਚ COVID-19 ਮਾਮਲਿਆਂ ਦੀ ਗਿਣਤੀ ਹੁਣ ਤਕ 2 ਕਰੋੜ 16 ਲੱਖ 2 ਹਜ਼ਾਰ 474 ਹੈ। WHO ਅਨੁਸਾਰ ਪਿਛਲੇ 24 ਘੰਟਿਆਂ 'ਚ ਦੁਨੀਆਭਰ 'ਚ ਕੋਰੋਨਾ ਵਾਇਰਸ ਦੇ ਕਾਰਨ 4,835 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮੌਤਾਂ ਦਾ ਅੰਕੜਾ 7 ਲੱਖ 37 ਹਜ਼ਾਰ 417 ਤਕ ਪਹੁੰਚ ਗਿਆ ਹੈ। ...ਨੇ 11 ਮਾਰਚ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਮਹਾਮਾਰੀ ਐਲਾਨ ਕੀਤਾ।

ਅਮਰੀਕਾ, ਬ੍ਰਾਜ਼ੀਲ 'ਚ ਸਭ ਤੋਂ ਜ਼ਿਆਦਾ ਮਾਮਲੇ

ਦੁਨੀਆਭਰ 'ਚ ਅਮਰੀਕਾ 'ਚ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਅਮਰੀਕਾ 'ਚ ਹੁਣ ਤਕ ਕੁੱਲ 51,93,266 ਮਾਮਲੇ ਸਾਹਮਣੇ ਆ ਚੁੱਕੇ ਹਨ। 1,65,934 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਬਾਅਦ ਬ੍ਰਾਜ਼ੀਲ 'ਚ ਕੋਰੋਨਾ ਦੇ ਸਭ ਤੋਂ ਜ਼ਿਆਦਾ 31,64,785 ਮਾਮਲੇ ਸਾਹਮਣੇ ਆਏ ਹਨ। ਇੱਥੇ ਹੁਣ ਤਕ ਕੁੱਲ 1,04,201 ਲੋਕਾਂ ਦੀ ਮੋਤ ਹੋ ਚੁੱਕੀ ਹੈ।


ਨਿਊਜ਼ੀਲੈਂਡ : 102 ਦਿਨ ਬਾਅਦ ਦੁਬਾਰਾ ਸੰਕ੍ਰਮਣ ਫੈਲਣ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਉਮੀਦ ਪ੍ਰਗਟਾਈ ਹੈ ਕਿ ਵਾਇਰਸ ਮਾਲ-ਢੁਆਈ ਦੇ ਜ਼ਰੀਏ ਦੇਸ਼ 'ਚ ਵਾਪਸ ਆਏ ਹਨ।

Posted By: Sarabjeet Kaur